Ezekiel 21:22 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਸੰਕੇਤ ਉਸ ਨੂੰ ਆਪਣੇ ਸੱਜੇ ਹੱਥ ਵੱਲ ਦੀ ਸੜਕ ਫ਼ੜਨ ਦਾ ਰਾਹ ਦਸਦੇ ਹਨ, ਯਰੂਸ਼ਲਮ ਵੱਲ ਜਾਂਦੀ ਸੜਕ ਨੂੰ! ਉਹ ਲੱਕੜ ਦੀਆਂ ਭਾਰੀਆਂ ਸ਼ਤੀਰੀਆਂ ਨੂੰ ਲਿਆਉਣ ਦੀ ਵਿਉਂਤ ਬਣਾਉਂਦਾ ਹੈ। ਉਹ ਆਦੇਸ਼ ਦੇਵੇਗਾ। ਅਤੇ ਉਸ ਦੇ ਫ਼ੌਜੀ ਕਤਲ ਕਰਨਾ ਸ਼ੁਰੂ ਕਰ ਦੇਣਗੇ। ਉਹ ਜੰਗ ਦੇ ਨਾਹਰੇ ਮਾਰਨਗੇ। ਫ਼ੇਰ ਉਹ ਸ਼ਹਿਰ ਦੇ ਦੁਆਲੇ ਮਿੱਟੀ ਦੀ ਕੰਧ ਉਸਾਰਨਗੇ। ਉਹ ਕੰਧਾਂ ਤੱਕ ਜਾਣ ਵਾਲੀ ਮਿੱਟੀ ਦੀ ਢਲਵਾਨ ਬਨਾਉਣਗੇ। ਉਹ ਸ਼ਹਿਰ ਉੱਤੇ ਹਮਲਾ ਕਰਨ ਲਈ ਲੱਕੜੀ ਦੇ ਮੁਨਾਰੇ ਬਨਾਉਣਗੇ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਦੇ ਸੱਜੇ ਹੱਥ ਯਰੂਸ਼ਲਮ ਦਾ ਫਾਲ ਪੈਂਦਾ ਹੈ ਕਿ ਕਿਲਾਤੋੜ ਜੰਤ੍ਰਾਂ ਨੂੰ ਲਾਵੇ ਅਤੇ ਕਟਾ ਵੱਢੀ ਲਈ ਮੂੰਹ ਖੋਲ੍ਹੇ, ਜੈਕਾਰੇ ਦੀ ਅਵਾਜ਼ ਉਠਾਵੇ ਅਤੇ ਫਾਟਕਾਂ ਉੱਤੇ ਕਿਲਾਤੋੜ ਜੰਤ੍ਰਾਂ ਨੂੰ ਲਾਵੇ ਅਤੇ ਦਮਦਮੇ ਬੰਨ੍ਹੇ ਅਤੇ ਬੁਰਜ ਬਣਾਵੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਦੇ ਸੱਜੇ ਹੱਥ ਯਰੂਸ਼ਲਮ ਦਾ ਉਪਾਅ ਪੈਂਦਾ ਹੈ ਕਿ ਕਿਲ੍ਹਾ ਤੋੜ ਯੰਤਰਾਂ ਨੂੰ ਲਾਵੇ ਅਤੇ ਕੱਟਣ ਵੱਢਣ ਲਈ ਮੂੰਹ ਖੋਲ੍ਹੇ, ਜੈਕਾਰੇ ਦੀ ਅਵਾਜ਼ ਉਠਾਵੇ ਅਤੇ ਫਾਟਕਾਂ ਉੱਤੇ ਕਿਲ੍ਹਾ ਤੋੜ ਅਵਾਜ਼ ਨੂੰ ਲਾਵੇ ਅਤੇ ਘੇਰਾ ਬੰਨ੍ਹੇ ਅਤੇ ਬੁਰਜ ਬਣਾਵੇ।