Ezekiel 21:28 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰਮੇਸ਼ੁਰ ਨੇ ਆਖਿਆ, “ਆਦਮੀ ਦੇ ਪੁੱਤਰ, ਲੋਕਾਂ ਨਾਲ ਮੇਰੀ ਗੱਲ ਕਰ। ਇਹ ਗੱਲਾਂ ਆਖ, ‘ਯਹੋਵਾਹ, ਮੇਰਾ ਪ੍ਰਭੂ ਅੰਮੋਨੀਆਂ ਦੇ ਲੋਕਾਂ ਅਤੇ ਉਨ੍ਹਾਂ ਦੇ ਸ਼ਰਮਨਾਕ ਦੇਵਤੇ ਨੂੰ ਇਹ ਗੱਲਾਂ ਆਖਦਾ ਹੈ: “‘ਦੇਖੋ, ਇੱਕ ਤਲਵਾਰ! ਮਿਆਨ ਵਿੱਚੋਂ ਨਿਕਲੀ ਹੋਈ ਹੈ ਤਲਵਾਰ। ਲਿਸ਼ਕਾਈ ਹੋਈ ਹੈ ਤਲਵਾਰ! ਤਿਆਰ ਹੈ ਕਤਲ ਕਰਨ ਲਈ ਤਲਵਾਰ! ਲਿਸ਼ਕਾਈ ਗਈ ਸੀ ਇਹ ਬਿਜਲੀ ਵਾਂਗਰਾਂ!
Punjabi Bible 2016 - ਪਵਿੱਤਰ ਬਾਈਬਲ O.V.
ਹੇ ਆਦਮੀ ਦੇ ਪੁੱਤ੍ਰ, ਤੂੰ ਅਗੰਮ ਵਾਚ ਅਤੇ ਤੂੰ ਆਖ ਕਿ ਪ੍ਰਭੁ ਯਹੋਵਾਹ ਅੰਮੋਨੀਆਂ ਲਈ ਅਤੇ ਉਨ੍ਹਾਂ ਦੇ ਤਾਨੇ ਮਿਹਣਿਆਂ ਦੇ ਵਿਖੇ ਐਉਂ ਫ਼ਰਮਾਉਂਦਾ ਹੈ, - ਤੂੰ ਆਖ, ਇੱਕ ਤਲਵਾਰ! ਸਗੋਂ ਖਿਚੀ ਹੋਈ ਤਲਵਾਰ! ਵੱਢਣ ਲਈ ਉਹ ਡਾਢੀ ਚਮਕਾਈ ਗਈ ਤਾਂ ਜੋ ਉਹ ਬਿਜਲੀ ਵਾਂਗਰ ਹੋਵੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੇ ਮਨੁੱਖ ਦੇ ਪੁੱਤਰ, ਤੂੰ ਭਵਿੱਖਬਾਣੀ ਕਰਕੇ ਆਖ ਕਿ ਪ੍ਰਭੂ ਯਹੋਵਾਹ ਅੰਮੋਨੀਆਂ ਲਈ ਅਤੇ ਉਹਨਾਂ ਦੇ ਤਾਨੇ ਮਿਹਣਿਆਂ ਦੇ ਬਾਰੇ ਇਹ ਆਖਦਾ ਹੈ, ਤੂੰ ਆਖ, ਇੱਕ ਤਲਵਾਰ! ਸਗੋਂ ਖਿੱਚੀ ਹੋਈ ਤਲਵਾਰ! ਵੱਢਣ ਲਈ ਉਹ ਡਾਢੀ ਚਮਕਾਈ ਗਈ, ਤਾਂ ਜੋ ਉਹ ਬਿਜਲੀ ਵਾਂਗੂੰ ਹੋਵੇ।