Ezekiel 21:7 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਉਹ ਤੈਨੂੰ ਪੁੱਛਣਗੇ, ‘ਤੂੰ ਇਹ ਸੋਗੀ ਆਵਾਜ਼ਾਂ ਕਿਉਂ ਕੱਢ ਰਿਹਾ ਹੈਂ?’ ਤਾਂ ਤੈਨੂੰ ਇਹ ਜ਼ਰੂਰ ਆਖਣਾ ਚਾਹੀਦਾ ਹੈ, ‘ਉਸ ਉਦਾਸ ਖਬਰ ਦੇ ਕਾਰਣ ਜਿਹੜੀ ਆਉਣ ਵਾਲੀ ਹੈ। ਹਰ ਹਿਰਦਾ ਡਰ ਨਾਲ ਪਿਘਲ ਜਾਵੇਗਾ। ਸਾਰੇ ਹੱਥ ਕਮਜ਼ੋਰ ਹੋ ਜਾਣਗੇ। ਹਰ ਆਤਮਾ ਕਮਜ਼ੋਰ ਹੋ ਜਾਵੇਗਾ। ਸਾਰੇ ਗੋਡੇ ਪਾਣੀ ਵਾਂਗ ਹੋ ਜਾਣਗੇ।’ ਦੇਖੋ, ਉਹ ਮਾੜੀ ਖਬਰ ਆ ਰਹੀ ਹੈ। ਇਹ ਗੱਲਾਂ ਵਾਪਰਨਗੀਆਂ!” ਯਹੋਵਾਹ ਮੇਰਾ ਪ੍ਰਭੂ, ਨੇ ਇਹ ਗੱਲਾਂ ਆਖੀਆਂ।
Punjabi Bible 2016 - ਪਵਿੱਤਰ ਬਾਈਬਲ O.V.
ਐਉਂ ਹੋਵੇਗਾ ਕਿ ਜਦੋਂ ਓਹ ਤੈਨੂੰ ਆਖਣ ਕਿ ਤੂੰ ਕਿਉਂ ਹਾਇ, ਹਾਇ ਕਰਦਾ ਹੈਂ? ਤਾਂ ਤੂੰ ਆਖੀਂ ਕਿ ਉਸ ਅਵਾਈ ਦੇ ਆਉਣ ਦੇ ਕਾਰਨ ਕਿ ਹਰ ਇੱਕ ਦਿਲ ਪੱਘਰ ਜਾਵੇਗਾ ਅਤੇ ਸਾਰੇ ਹੱਥ ਨਿਰਬਲ ਹੋ ਜਾਣਗੇ ਅਤੇ ਹਰ ਇੱਕ ਆਤਮਾ ਮਾੜਾ ਪੈ ਜਾਏਗਾ ਅਤੇ ਸਾਰੇ ਗੋਡੇ ਪਾਣੀ ਵਰਗੇ ਢਿੱਲੇ ਹੋ ਜਾਣਗੇ। ਵੇਖੋ, ਪ੍ਰਭੁ ਯਹੋਵਾਹ ਦਾ ਵਾਕ ਹੈ, ਇਹ ਆਉਂਦਾ ਹੈ ਅਤੇ ਹੋ ਜਾਵੇਗਾ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਹ ਹੋਵੇਗਾ ਕਿ ਜਦੋਂ ਉਹ ਤੈਨੂੰ ਆਖਣ ਕਿ ਤੂੰ ਕਿਉਂ ਹਾਏ, ਹਾਏ ਕਰਦਾ ਹੈਂ? ਤਾਂ ਤੂੰ ਆਖੀਂ ਕਿ ਉਸ ਅਫ਼ਵਾਹ ਦੇ ਆਉਣ ਦੇ ਕਾਰਨ ਕਿ ਹਰ ਇੱਕ ਦਿਲ ਪੰਘਰ ਜਾਵੇਗਾ, ਸਾਰੇ ਹੱਥ ਨਿਰਬਲ ਹੋ ਜਾਣਗੇ, ਹਰ ਇੱਕ ਆਤਮਾ ਕਮਜ਼ੋਰ ਹੋ ਜਾਵੇਗਾ ਅਤੇ ਸਾਰੇ ਗੋਡੇ ਪਾਣੀ ਵਰਗੇ ਢਿੱਲੇ ਹੋ ਜਾਣਗੇ। ਵੇਖੋ, ਪ੍ਰਭੂ ਯਹੋਵਾਹ ਦਾ ਵਾਕ ਹੈ, ਇਹ ਆਉਂਦਾ ਹੈ ਅਤੇ ਹੋ ਜਾਵੇਗਾ।