Ezekiel 23:25 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਮੈਂ ਤੈਨੂੰ ਦਿਖਾ ਦਿਆਂਗਾ ਕਿ ਕਿੰਨਾ ਈਰਖਾਲੂ ਹਾਂ ਮੈਂ। ਉਹ ਬਹੁਤ ਗੁੱਸੇ ਵਿੱਚ ਹੋਣਗੇ ਅਤੇ ਤੈਨੂੰ ਦੁੱਖ ਪਹੁੰਚਾਉਣਗੇ। ਉਹ ਤੇਰਾ ਨੱਕ ਅਤੇ ਕੰਨ ਕੱਟ ਦੇਣਗੇ। ਉਹ ਤਲਵਾਰ ਲੈ ਕੇ ਤੈਨੂੰ ਕਤਲ ਕਰ ਦੇਣਗੇ। ਫ਼ੇਰ ਉਹ ਤੇਰੇ ਬੱਚਿਆਂ ਨੂੰ ਖੋਹ ਲੈਣਗੇ ਅਤੇ ਜੋ ਕੁਝ ਵੀ ਤੇਰਾ ਬੱਚਿਆਂ ਹੋਇਆ ਹੋਵੇਗਾ ਉਸ ਨੂੰ ਸਾੜ ਦੇਣਗੇ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਮੈਂ ਆਪਣੀ ਅਣਖ ਨੂੰ ਤੇਰੇ ਵਿਰੁੱਧ ਦਿਆਂਗਾ ਅਤੇ ਉਹ ਕ੍ਰੋਧਵਾਨ ਹੋਕੇ ਤੇਰੇ ਨਾਲ ਵਰਤਣਗੇ ਅਤੇ ਤੇਰਾ ਨੱਕ ਅਤੇ ਤੇਰਾ ਕੰਨ ਵੱਢ ਸੁੱਟਣਗੇ, ਅਤੇ ਤੇਰੇ ਰਹਿੰਦੇ ਲੋਕੀ ਤਲਵਾਰ ਨਾਲ ਵੱਢੇ ਜਾਣਗੇ। ਓਹ ਤੇਰੇ ਪੁੱਤ੍ਰਾਂ ਧੀਆਂ ਨੂੰ ਲੈ ਜਾਣਗੇ ਅਤੇ ਤੇਰੇ ਰਹਿੰਦਿਆਂ ਨੂੰ ਅੱਗ ਭਖ ਲਵੇਗੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਆਪਣੀ ਅਣਖ ਨੂੰ ਤੇਰੇ ਵਿਰੁੱਧ ਦਿਆਂਗਾ ਅਤੇ ਉਹ ਕ੍ਰੋਧਵਾਨ ਹੋ ਕੇ ਤੇਰੇ ਨਾਲ ਵਰਤਣਗੇ। ਤੇਰਾ ਨੱਕ ਅਤੇ ਤੇਰਾ ਕੰਨ ਵੱਢ ਸੁੱਟਣਗੇ, ਅਤੇ ਤੇਰੇ ਰਹਿੰਦੇ ਲੋਕ ਤਲਵਾਰ ਨਾਲ ਵੱਢੇ ਜਾਣਗੇ। ਉਹ ਤੇਰੇ ਪੁੱਤਰਾਂ ਧੀਆਂ ਨੂੰ ਲੈ ਜਾਣਗੇ ਅਤੇ ਤੇਰੇ ਬਚਿਆਂ ਹੋਇਆਂ ਨੂੰ ਅੱਗ ਭੱਖ ਲਵੇਗੀ।