Ezekiel 23:45 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਪਰ ਨੇਕ ਆਦਮੀ ਉਨ੍ਹਾਂ ਦਾ ਦੋਸ਼ੀਆਂ ਵਜੋਂ ਨਿਆਂ ਕਰਨਗੇ। ਉਹ ਲੋਕ ਉਨ੍ਹਾਂ ਔਰਤਾਂ ਬਾਰੇ ਵਿਭਚਾਰ ਅਤੇ ਕਤਲ ਦੀਆਂ ਦੋਸ਼ੀ ਹੋਣ ਦਾ ਨਿਆਂ ਕਰਨਗੇ। ਕਿਉਂ? ਕਿਉਂ ਕਿ ਆਹਾਲਾਹ ਅਤੇ ਆਹਾਲੀਬਾਹ ਨੇ ਵਿਭਚਾਰ ਦਾ ਪਾਪ ਕੀਤਾ ਹੈ ਅਤੇ ਉਨ੍ਹਾਂ ਦੇ ਹੱਥ ਹਾਲੇ ਵੀ ਲੋਕਾਂ ਦੇ ਖੂਨ ਨਾਲ ਰਂਗੇ ਹੋਏ ਹਨ!”
Punjabi Bible 2016 - ਪਵਿੱਤਰ ਬਾਈਬਲ O.V.
ਪਰੰਤੂ ਧਰਮੀ ਮਨੁੱਖ ਓਹਨਾਂ ਦਾ ਨਿਆਓ ਕਰਨਗੇ ਜਿਹੜਾ ਜਨਾਕਾਰਾਂ ਅਤੇ ਲਹੂ ਵਹਾਉਣ ਵਾਲੀਆਂ ਤੀਵੀਆਂ ਲਈ ਦਿੱਤਾ ਜਾਂਦਾ ਹੈ ਕਿਉਂ ਜੋ ਓਹ ਜ਼ਨਾਹੀਆਂ ਹਨ ਅਤੇ ਉਨ੍ਹਾਂ ਦੇ ਹੱਥ ਲਹੂ ਨਾਲ ਭਰੇ ਹਨ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਧਰਮੀ ਮਨੁੱਖ ਉਹਨਾਂ ਦਾ ਨਿਆਂ ਕਰਨਗੇ, ਜਿਹੜਾ ਵਿਭਚਾਰਨਾਂ ਅਤੇ ਲਹੂ ਵਹਾਉਣ ਵਾਲੀਆਂ ਔਰਤਾਂ ਲਈ ਦਿੱਤਾ ਜਾਂਦਾ ਹੈ, ਕਿਉਂ ਜੋ ਉਹ ਵਿਭਚਾਰਨੀਆਂ ਹਨ ਅਤੇ ਉਹਨਾਂ ਦੇ ਹੱਥ ਲਹੂ ਨਾਲ ਭਰੇ ਹਨ।