Ezekiel 3:21 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਪਰ ਜੇ ਤੂੰ ਕਿਸੇ ਨੇਕ ਬੰਦੇ ਨੂੰ ਚੇਤਾਵਨੀ ਦੇਵੇਂ ਅਤੇ ਉਸ ਨੂੰ ਪਾਪ ਕਰਨ ਤੋਂ ਹਟ ਜਾਣ ਲਈ ਆਖੇਂ ਅਤੇ ਉਹ ਪਾਪ ਕਰਨੋ ਹਟ ਜਾਵੇ, ਤਾਂ ਉਹ ਨਹੀਂ ਮਰੇਗਾ। ਕਿਉਂ ਕਿ ਤੂੰ ਉਸ ਨੂੰ ਚੇਤਾਵਨੀ ਦਿੱਤੀ ਅਤੇ ਉਸ ਨੇ ਤੇਰੀ ਗੱਲ ਸੁਣੀ। ਇਸ ਤਰ੍ਹਾਂ ਤੂੰ ਆਪਣੀ ਜ਼ਿੰਦਗੀ ਵੀ ਬਚਾ ਲਈ।”
Punjabi Bible 2016 - ਪਵਿੱਤਰ ਬਾਈਬਲ O.V.
ਪਰ ਜੇ ਤੂੰ ਉਸ ਧਰਮੀ ਨੂੰ ਚਿਤਾਉਨੀ ਦੇਵੇਂ, ਤਾਂ ਜੋ ਉਹ ਧਰਮੀ ਪਾਪ ਨਾ ਕਰੇ, ਅਤੇ ਉਹ ਪਾਪਾਂ ਤੋਂ ਬਚਿਆ ਰਹੇ ਤਾਂ ਉਹ ਨਿਸਚੇ ਜੀਵੇਗਾ, ਏਸ ਲਈ ਉਹ ਨੇ ਚਿਤਾਉਨੀ ਮੰਨੀ ਅਤੇ ਤੂੰ ਆਪਣੀ ਜਾਨ ਛੁਡਾ ਲਵੇਂਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਜੇ ਤੂੰ ਉਸ ਧਰਮੀ ਨੂੰ ਚੇਤਾਵਨੀ ਦੇਵੇਂ ਤਾਂ ਕਿ ਉਹ ਧਰਮੀ ਪਾਪ ਨਾ ਕਰੇ ਅਤੇ ਉਹ ਪਾਪਾਂ ਤੋਂ ਬਚਿਆ ਰਹੇ, ਤਾਂ ਉਹ ਪੱਕਾ ਹੀ ਜੀਵੇਗਾ, ਇਸ ਲਈ ਕਿ ਉਹ ਨੇ ਚੇਤਾਵਨੀ ਮੰਨੀ ਅਤੇ ਤੂੰ ਆਪਣੀ ਜਾਨ ਬਚਾ ਲਵੇਂਗਾ।