Ezekiel 31:14 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਹੁਣ ਉਸ ਪਾਣੀ ਦੇ ਕੰਢੇ ਦਾ ਕੋਈ ਵੀ ਰੁੱਖ ਗੁਮਾਨੀ ਨਹੀਂ ਹੋਵੇਗਾ। ਉਹ ਬੱਦਲਾਂ ਨੂੰ ਛੂਹਣ ਦਾ ਜਤਨ ਨਹੀਂ ਕਰਨਗੇ। ਉਨ੍ਹਾਂ ਮਜ਼ਬੂਤ ਰੁੱਖਾਂ ਵਿੱਚੋਂ ਜਿਹੜੇ ਪਾਣੀ ਪੀਂਦੇ ਹਨ, ਕੋਈ ਵੀ ਆਪਣੇ ਲੰਮੇ ਹੋਣ ਦੀਆਂ ਫ਼ਢ਼ਾਂ ਨਹੀਂ ਮਾਰੇਗਾ, ਕਿਉਂ ਕਿ ਉਨ੍ਹਾਂ ਸਾਰਿਆਂ ਨੂੰ ਮਾਰਨ ਲਈ ਨਿਯੁਕਤ ਕੀਤਾ ਗਿਆ ਹੈ। ਉਹ ਸਾਰੇ ਹੀ ਹੇਠਲੀ ਦੁਨੀਆਂ ਵਿੱਚ ਚੱਲੇ ਜਾਣਗੇ-ਮੌਤ ਦੇ ਸਥਾਨ, ਸ਼ਿਓਲ ਨੂੰ। ਉਹ ਉਨ੍ਹਾਂ ਹੋਰਨਾਂ ਲੋਕਾਂ ਵਿੱਚ ਸ਼ਾਮਿਲ ਹੋ ਜਾਣਗੇ ਜਿਹੜੇ ਮਰ ਗਏ ਸਨ ਅਤੇ ਹੇਠਾਂ ਡੂੰਘੀ ਮੋਰੀ ਵਿੱਚ ਚੱਲੇ ਗਏ ਹਨ।”
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਜੋ ਪਾਣੀ ਦੇ ਸਾਰੇ ਰੁੱਖਾਂ ਵਿੱਚੋਂ ਕੋਈ ਆਪਣੀ ਉਚਾਈ ਤੇ ਆਕੜ ਨਾ ਕਰੇ ਅਤੇ ਆਪਣੀ ਟੀਸੀ ਸੰਘਣੀਆਂ ਟਹਿਣੀਆਂ ਦੇ ਵਿਚਕਾਰ ਨਾ ਰੱਖੇ ਅਤੇ ਉਨ੍ਹਾਂ ਵਿੱਚੋਂ ਵੱਡੇ ਵੱਡੇ ਅਤੇ ਸਾਰੇ ਪਾਣੀ ਪੀਣ ਵਾਲੇ ਰੁੱਖ ਸਿੱਧੇ ਨਾ ਖਲੋਣ ਕਿਉਂ ਜੋ ਓਹ ਸਾਰੇ ਦੇ ਸਾਰੇ ਮੌਤ ਲਈ ਦਿੱਤੇ ਗਏ ਹਨ ਅਰਥਾਤ ਧਰਤੀ ਦੇ ਹੇਠ ਆਦਮ ਵੰਸੀਆਂ ਦੇ ਵਿਚਕਾਰ ਗੋਰ ਵਿੱਚ ਉਤਰਨਗੇ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਜੋ ਪਾਣੀ ਦੇ ਸਾਰੇ ਰੁੱਖਾਂ ਵਿੱਚੋਂ ਕੋਈ ਆਪਣੀ ਉਚਾਈ ਉੱਤੇ ਆਕੜ ਨਾ ਕਰੇ ਅਤੇ ਆਪਣੀ ਟੀਸੀ ਸੰਘਣੀਆਂ ਟਹਿਣੀਆਂ ਦੇ ਵਿਚਕਾਰ ਨਾ ਰੱਖੇ। ਉਹਨਾਂ ਵਿੱਚੋਂ ਵੱਡੇ-ਵੱਡੇ ਅਤੇ ਸਾਰੇ ਪਾਣੀ ਪੀਣ ਵਾਲੇ ਰੁੱਖ ਸਿੱਧੇ ਨਾ ਖਲੋਣ, ਕਿਉਂ ਜੋ ਉਹ ਸਾਰੇ ਦੇ ਸਾਰੇ ਮੌਤ ਲਈ ਦਿੱਤੇ ਗਏ ਹਨ ਅਰਥਾਤ ਧਰਤੀ ਦੇ ਹੇਠ ਆਦਮ ਵੰਸ਼ੀਆਂ ਦੇ ਵਿਚਕਾਰ ਕਬਰ ਵਿੱਚ ਉਤਰਨਗੇ।