Ezekiel 31:18 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਮਿਸਰ, ਉਬੇ ਅਦਨ ਵਿੱਚ ਬਹੁਤ ਸਾਰੇ ਵੱਡੇ ਅਤੇ ਤਾਕਤਵਰ ਰੁੱਖ ਸਨ। ਮੈਂ ਉਨ੍ਹਾਂ ਵਿੱਚੋਂ ਕਿਹੜੇ ਰੁੱਖ ਨਾਲ ਤੇਰਾ ਮੁਕਾਬਲਾ ਕਰਾਂ! ਉਹ ਸਾਰੇ ਹੀ ਹੇਠਾਂ ਹੇਠਲੀ ਧਰਤੀ ਵਿੱਚ ਚੱਲੇ ਗਏ ਅਤੇ ਤੂੰ ਵੀ ਜਾਕੇ ਉਨ੍ਹਾਂ ਵਿਦੇਸ਼ੀਆਂ ਨਾਲ ਮੌਤ ਦੀ ਥਾਂ ਤੇ ਸ਼ਾਮਿਲ ਹੋ ਜਾਵੇਂਗਾ। ਤੂੰ ਓੱਥੇ ਉਨ੍ਹਾਂ ਲੋਕਾਂ ਦਰਮਿਆਨ ਲੇਟਿਆ ਹੋਵੇਂਗਾ ਜਿਹੜੇ ਜੰਗ ਵਿੱਚ ਮਾਰੇ ਗਏ ਸਨ। “ਹਾਂ, ਇਹ ਕੁਝ ਫਿਰਊਨ ਅਤੇ ਉਸ ਦੇ ਨਾਲ ਦੀ ਲੋਕਾਂ ਦੀ ਭੀੜ ਨਾਲ ਵਾਪਰੇਗਾ!” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।
Punjabi Bible 2016 - ਪਵਿੱਤਰ ਬਾਈਬਲ O.V.
ਤੂੰ ਪਰਤਾਪ ਤੇ ਵਡਿਆਈ ਵਿੱਚ ਅਦਨ ਦੇ ਰੁੱਖਾਂ ਵਿੱਚੋਂ ਕਿਹ ਦੇ ਵਰਗਾ ਹੈਂ? ਪਰ ਤੂੰ ਅਦਨ ਦੇ ਰੁੱਖਾਂ ਦੇ ਨਾਲ ਧਰਤੀ ਦੇ ਪਤਾਲ ਵਿੱਚ ਧੱਕਿਆ ਜਾਵੇਂਗਾ, ਤੂੰ ਉਨ੍ਹਾਂ ਦੇ ਨਾਲ ਜੋ ਤਲਵਾਰ ਨਾਲ ਵੱਢੇ ਗਏ, ਬੇ-ਸੁੰਨਤਿਆਂ ਵਿੱਚ ਪਿਆ ਰਹੇਂਗਾ, ਇਹੀ ਫ਼ਿਰਊਨ ਅਤੇ ਉਸ ਦੀ ਸਾਰੀ ਭੀੜ ਹੈ, ਪ੍ਰਭੁ ਯਹੋਵਾਹ ਦਾ ਵਾਕ ਹੈ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੂੰ ਮਹਿਮਾ ਤੇ ਡੂੰਘਿਆਈ ਵਿੱਚ ਅਦਨ ਦੇ ਰੁੱਖਾਂ ਵਿੱਚੋਂ ਕਿਹ ਦੇ ਵਰਗਾ ਹੈਂ? ਪਰ ਤੂੰ ਅਦਨ ਦੇ ਰੁੱਖਾਂ ਦੇ ਨਾਲ ਧਰਤੀ ਦੇ ਪਤਾਲ ਵਿੱਚ ਧੱਕਿਆ ਜਾਵੇਂਗਾ, ਤੂੰ ਉਨਾਂ ਦੇ ਨਾਲ ਜੋ ਤਲਵਾਰ ਨਾਲ ਵੱਢੇ ਗਏ, ਬੇਸੁੰਨਤਿਆਂ ਵਿੱਚ ਪਿਆ ਰਹੇਂਗਾ, ਇਹੀ ਫ਼ਿਰਊਨ ਅਤੇ ਉਸ ਦੀ ਸਾਰੀ ਭੀੜ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ।