Ezekiel 32:27 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਹੁਣ ਉਹ ਉਨ੍ਹਾਂ ਤਾਕਤਵਰ ਲੋਕਾਂ ਨਾਲ ਹੇਠਾਂ ਲੇਟੇ ਹੋਏ ਹਨ ਜਿਹੜੇ ਬਹੁਤ-ਬਹੁਤ ਪਹਿਲਾਂ ਮਾਰੇ ਗਏ ਸਨ! ਉਨ੍ਹਾਂ ਨੂੰ ਉਨ੍ਹਾਂ ਦੇ ਜੰਗੀ ਹਬਿਆਰਾਂ ਸਮੇਤ ਦਫ਼ਨ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀਆਂ ਤਲਵਾਰਾਂ ਉਨ੍ਹਾਂ ਦੇ ਸਿਰਾਂ ਹੇਠਾਂ ਹੋਣਗੀਆਂ। ਪਰ ਉਨ੍ਹਾਂ ਦੇ ਪਾਪ ਉਨ੍ਹਾਂ ਦੀਆਂ ਹੱਡੀਆਂ ਉੱਤੇ ਹਨ। ਕਿਉਂ ਕਿ ਜਦੋਂ ਉਹ ਜਿਉਂਦੇ ਸਨ ਤਾਂ ਲੋਕਾਂ ਨੂੰ ਡਰਾਉਂਦੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਕੀ ਓਹ ਉਨ੍ਹਾਂ ਸੂਰਮਿਆਂ ਦੇ ਨਾਲ ਜੋ ਬੇ-ਸੁੰਨਤਿਆਂ ਵਿੱਚੋਂ ਡਿੱਗ ਪਏ ਜਿਹੜੇ ਆਪਣੇ ਜੰਗੀ ਸ਼ਸਤ੍ਰਾਂ ਸਣੇ ਪਤਾਲ ਵਿੱਚ ਲਹਿ ਗਏ ਪਏ ਨਾ ਰਹਿਣਗੇ? ਉਨ੍ਹਾਂ ਦੀਆਂ ਤਲਵਾਰਾਂ ਉਨ੍ਹਾਂ ਦੇ ਸਿਰਾਂ ਹੇਠਾਂ ਰੱਖੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਔਗਣ ਉਨ੍ਹਾਂ ਦੀਆਂ ਹੱਡੀਆਂ ਉੱਤੇ ਹਨ ਕਿਉਂ ਜੋ ਓਹ ਜੀਉਂਦਿਆਂ ਦੀ ਧਰਤੀ ਵਿੱਚ ਸੂਰਮਿਆਂ ਦੇ ਲਈ ਭੈ ਦਾ ਕਾਰਨ ਸਨ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕੀ ਉਹ ਉਹਨਾਂ ਸੂਰਮਿਆਂ ਦੇ ਨਾਲ ਜੋ ਬੇਸੁੰਨਤਿਆਂ ਵਿੱਚੋਂ ਡਿੱਗ ਪਏ, ਜਿਹੜੇ ਆਪਣੇ ਜੰਗੀ ਸ਼ਸਤਰਾਂ ਸਣੇ ਪਤਾਲ ਵਿੱਚ ਉੱਤਰ ਗਏ, ਪਏ ਨਾ ਰਹਿਣਗੇ? ਉਹਨਾਂ ਦੀਆਂ ਤਲਵਾਰਾਂ ਉਹਨਾਂ ਦੇ ਸਿਰਾਂ ਹੇਠਾਂ ਰੱਖੀਆਂ ਗਈਆਂ ਹਨ ਅਤੇ ਉਹਨਾਂ ਦੇ ਔਗੁਣ ਉਹਨਾਂ ਦੀਆਂ ਹੱਡੀਆਂ ਉੱਤੇ ਹਨ, ਕਿਉਂ ਜੋ ਉਹ ਜੀਉਂਦਿਆਂ ਦੀ ਧਰਤੀ ਵਿੱਚ ਸੂਰਮਿਆਂ ਦੇ ਲਈ ਭੈਅ ਦਾ ਕਾਰਨ ਸਨ।