Ezekiel 32:30 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਉੱਤਰ ਦੇ ਹਾਕਮ ਓੱਥੇ ਹਨ, ਸਾਰੇ ਦੇ ਸਾਰੇ! ਅਤੇ ਓੱਥੇ ਸਿਦੋਨੀ ਦੇ ਸਾਰੇ ਸਿਪਾਹੀ ਵੀ ਹਨ। ਉਨ੍ਹਾਂ ਦੀ ਤਾਕਤ ਲੋਕਾਂ ਨੂੰ ਭੈਭੀਤ ਕਰਦੀ ਸੀ, ਪਰ ਉਹ ਪਰੇਸ਼ਾਨ ਹੋ ਗੇਏ ਹਨ। ਉਹ ਅਸੁੰਨਤੀਏ ਉਨ੍ਹਾਂ ਹੋਰਨਾਂ ਲੋਕਾਂ ਨਾਲ ਲੇਟੇ ਹੋਏ ਹਨ ਜਿਹੜੇ ਜੰਗ ਵਿੱਚ ਮਾਰੇ ਗਏ ਸਨ। ਉਹ ਆਪਣੀ ਸ਼ਰਮ ਨੂੰ ਉਸ ਡੂੰਘੀ ਖੱਡ ਵਿੱਚ ਹੇਠਾਂ ਲੈ ਗਏ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਉੱਤਰ ਦੇ ਸਾਰੇ ਰਾਜਕੁਮਾਰ, ਅਤੇ ਸਾਰੇ ਸਿਦੋਨੀ ਜਿਹੜੇ ਵੱਢੇ ਹੋਇਆਂ ਨਾਲ ਹੇਠਾਂ ਲਹਿ ਗਏ ਉੱਥੇ ਹਨ। ਜਿਹੜੇ ਆਪਣੇ ਜ਼ੋਰ ਦੇ ਕਾਰਨ ਭੈਮਾਨ ਸਨ ਓਹ ਸ਼ਰਮਿੰਦੇ ਹਨ। ਓਹ ਤਲਵਾਰ ਦੇ ਵੱਢੇ ਹੋਇਆਂ ਦੇ ਨਾਲ ਬੇ-ਸੁੰਨਤੇ ਪਏ ਰਹਿਣਗੇ ਅਤੇ ਗੋਰ ਵਿੱਚ ਲਹਿਆਂ ਹੋਇਆਂ ਦੇ ਨਾਲ ਆਪਣੀ ਨਮੋਸ਼ੀ ਉਠਾਉਣਗੇ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉੱਤਰ ਦੇ ਸਾਰੇ ਰਾਜਕੁਮਾਰ ਅਤੇ ਸਾਰੇ ਸੀਦੋਨੀ ਜਿਹੜੇ ਵੱਢੇ ਹੋਇਆਂ ਨਾਲ ਹੇਠਾਂ ਉੱਤਰ ਗਏ, ਉਹ ਉੱਥੇ ਹਨ। ਜਿਹੜੇ ਆਪਣੇ ਜ਼ੋਰ ਦੇ ਕਾਰਨ ਭੈਮਾਨ ਸਨ, ਉਹ ਸ਼ਰਮਿੰਦੇ ਹਨ। ਉਹ ਤਲਵਾਰ ਦੇ ਵੱਢੇ ਹੋਇਆਂ ਦੇ ਨਾਲ ਬੇਸੁੰਨਤੇ ਪਏ ਰਹਿਣਗੇ ਅਤੇ ਕਬਰ ਵਿੱਚ ਉੱਤਰਿਆਂ ਹੋਇਆਂ ਨਾਲ ਆਪਣੀ ਨਮੋਸ਼ੀ ਉਠਾਉਣਗੇ।