Ezekiel 36:20 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਉਨ੍ਹਾਂ ਨੇ ਉਨ੍ਹਾਂ ਹੋਰਨਾਂ ਕੌਮਾਂ ਅੰਦਰ ਵੀ ਮੇਰੀ ਨੇਕਨਾਮੀ ਨੂੰ ਬਰਬਾਦ ਕਰ ਦਿੱਤਾ। ਕਿਵੇਂ? ਉਨ੍ਹਾਂ ਕੌਮਾਂ ਨੇ ਆਖਿਆ, ‘ਇਹ ਯਹੋਵਾਹ ਦੇ ਲੋਕ ਹਨ, ਪਰ ਇਨ੍ਹਾਂ ਨੇ ਉਸਦੀ ਧਰਤੀ ਛੱਡ ਦਿੱਤੀ। ਇਸ ਲਈ ਅਵੱਸ਼ ਹੀ ਯਹੋਵਾਹ ਵਿੱਚ ਕੁਝ ਦੋਸ਼ ਹੋਵੇਗਾ!’
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜਦੋਂ ਓਹ ਕੌਮਾਂ ਦੇ ਵਿੱਚ ਜਿੱਥੇ ਜਿੱਥੇ ਓਹ ਗਏ ਸਨ ਪੁੱਜੇ ਤਾਂ ਉਨ੍ਹਾਂ ਨੇ ਮੇਰੇ ਪਵਿੱਤ੍ਰ ਨਾਮ ਨੂੰ ਪਲੀਤ ਕੀਤਾ ਜਦੋਂ ਓਹ ਉਨ੍ਹਾਂ ਦੇ ਵਿਖੇ ਆਖਦੇ ਸਨ ਕਿ ਯਹੋਵਾਹ ਦੀ ਪਰਜਾ ਹੈ ਅਤੇ ਉਹ ਦੇ ਦੇਸ ਵਿੱਚੋਂ ਨਿੱਕਲ ਕੇ ਆਏ ਹਨ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਉਹ ਕੌਮਾਂ ਦੇ ਵਿੱਚ ਜਿੱਥੇ-ਜਿੱਥੇ ਉਹ ਗਏ ਸਨ ਪਹੁੰਚੇ, ਤਾਂ ਉਹਨਾਂ ਮੇਰੇ ਪਵਿੱਤਰ ਨਾਮ ਨੂੰ ਪਲੀਤ ਕੀਤਾ, ਜਦੋਂ ਉਹ ਉਹਨਾਂ ਦੇ ਬਾਰੇ ਆਖਦੇ ਸਨ ਕਿ ਇਹ ਯਹੋਵਾਹ ਦੀ ਪਰਜਾ ਹੈ ਅਤੇ ਉਹ ਦੇ ਦੇਸ ਵਿੱਚੋਂ ਨਿੱਕਲ ਕੇ ਆਏ ਹਨ।