Ezekiel 36:22 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਇਸਰਾਏਲ ਦੇ ਪਰਿਵਾਰ ਨੂੰ ਦੱਸ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ, ‘ਇਸਰਾਏਲ ਦੇ ਪਰਿਵਾਰ, ਤੂੰ ਜਿੱਥੇ ਵੀ ਗਿਆ, ਮੇਰਾ ਪਵਿੱਤਰ ਨਾਮ ਬਦਨਾਮ ਕਰ ਦਿੱਤਾ। ਮੈਂ ਇਸ ਨੂੰ ਰੋਕਣ ਲਈ ਕੁਝ ਕਰਨ ਜਾ ਰਿਹਾ ਹਾਂ। ਇਸਰਾਏਲ, ਮੈਂ ਤੇਰੀ ਖਾਤਰ ਅਜਿਹਾ ਨਹੀਂ ਕਰਾਂਗਾ! ਮੈਂ ਅਜਿਹਾ ਆਪਣੇ ਪਵਿੱਤਰ ਨਾਮ ਖਾਤਰ ਕਰਾਂਗਾ।
Punjabi Bible 2016 - ਪਵਿੱਤਰ ਬਾਈਬਲ O.V.
ਏਸ ਲਈ ਤੂੰ ਇਸਰਾਏਲ ਦੇ ਘਰਾਣੇ ਨੂੰ ਆਖ ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਹੇ ਇਸਰਾਏਲ ਦੇ ਘਰਾਣੇ, ਮੈਂ ਤੁਹਾਡੀ ਖ਼ਾਤਰ ਨਹੀਂ ਸਗੋਂ ਆਪਣੇ ਪਵਿੱਤ੍ਰ ਨਾਮ ਦੀ ਖ਼ਾਤਰ ਜਿਸ ਨੂੰ ਤੁਸਾਂ ਉਨ੍ਹਾ ਕੌਮਾਂ ਦੇ ਵਿੱਚ ਜਿੱਥੇ ਤੁਸੀਂ ਗਏ ਸਾਓ ਪਲੀਤ ਕੀਤਾ ਇਹ ਕਰਦਾ ਹਾਂ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਲਈ ਤੂੰ ਇਸਰਾਏਲ ਦੇ ਘਰਾਣੇ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਇਸਰਾਏਲ ਦੇ ਘਰਾਣੇ, ਮੈਂ ਤੁਹਾਡੀ ਲਈ ਨਹੀਂ ਸਗੋਂ ਆਪਣੇ ਪਵਿੱਤਰ ਨਾਮ ਦੇ ਲਈ, ਜਿਸ ਨੂੰ ਤੁਸੀਂ ਉਹਨਾਂ ਕੌਮਾਂ ਦੇ ਵਿੱਚ ਜਿੱਥੇ ਤੁਸੀਂ ਗਏ ਸੀ, ਪਲੀਤ ਕੀਤਾ ਇਹ ਕਰਦਾ ਹਾਂ।