Ezekiel 38:4 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਮੈਂ ਤੈਨੂੰ ਫ਼ੜ ਲਵਾਂਗਾ ਅਤੇ ਤੈਨੂੰ ਵਾਪਸ ਲਿਆਵਾਂਗਾ। ਮੈਂ ਤੇਰੀ ਫ਼ੌਜ ਦੇ ਸਾਰੇ ਆਦਮੀਆਂ ਨੂੰ ਵਾਪਸ ਲਿਆਵਾਂਗਾ। ਮੈਂ ਸਾਰੇ ਘੋੜਿਆਂ ਅਤੇ ਘੋੜਸਵਾਰ ਸਿਪਾਹੀਆਂ ਨੂੰ ਵਾਪਸ ਲਿਆਵਾਂਗਾ। ਮੈਂ ਤੁਹਾਡੇ ਮੂੰਹਾਂ ਵਿੱਚ ਕੁੰਡੀਆਂ ਪਾਵਾਂਗਾ, ਅਤੇ ਤੁਹਾਨੂੰ ਸਾਰਿਆਂ ਨੂੰ ਵਾਪਸ ਲਿਆਵਾਂਗਾ। ਸਾਰੇ ਸਿਪਾਹੀ, ਆਪਣੀਆਂ ਢਾਲਾਂ ਅਤੇ ਤਲਵਾਰਾਂ ਸਮੇਤ, ਆਪਣੀਆਂ ਵਰਦੀਆਂ ਪਹਿਨੇ ਹੋਣਗੇ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਮੈਂ ਤੈਨੂੰ ਭੁਆਂ ਦਿਆਂਗਾ ਅਤੇ ਤੇਰੇ ਜਬਾੜਿਆਂ ਵਿੱਚ ਕੰਡਿਆਲਾ ਪਾਕੇ ਤੈਨੂੰ ਅਤੇ ਤੇਰੀ ਸਾਰੀ ਫੌਜ ਨੂੰ ਅਤੇ ਘੋੜਿਆਂ ਅਤੇ ਅਸਵਾਰਾਂ ਨੂੰ ਜਿਹੜੇ ਸਾਰੇ ਸ਼ਸਤਰ ਧਾਰੀ ਹਨ ਅਤੇ ਵੱਡੀ ਸਭਾ ਜਿਹੜੀ ਬਰਛੀਆਂ ਤੇ ਢਾਲਾਂ ਲਈ ਖਲੋਤੀ ਹੈ ਅਤੇ ਉਨ੍ਹਾਂ ਸਾਰਿਆਂ ਨੇ ਤਲਵਾਰਾਂ ਫੜੀਆਂ ਹੋਈਆਂ ਹਨ ਖਿੱਚ ਕੇ ਕੱਢ ਲਵਾਂਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਤੈਨੂੰ ਉਲਟਾ ਦਿਆਂਗਾ ਅਤੇ ਤੇਰੇ ਜਬਾੜਿਆਂ ਵਿੱਚ ਕੰਡਿਆਲਾ ਪਾ ਕੇ ਤੈਨੂੰ, ਤੇਰੀ ਸਾਰੀ ਫੌਜ ਨੂੰ, ਘੋੜਿਆਂ ਅਤੇ ਸਵਾਰਾਂ ਨੂੰ, ਜਿਹੜੇ ਸਾਰੇ ਸ਼ਸਤਰ ਧਾਰੀ ਹਨ ਅਤੇ ਵੱਡੀ ਸਭਾ ਜਿਹੜੀ ਬਰਛੀਆਂ ਤੇ ਢਾਲਾਂ ਲਈ ਖਲੋਤੀ ਹੈ ਅਤੇ ਉਹਨਾਂ ਸਾਰਿਆਂ ਨੇ ਤਲਵਾਰਾਂ ਫੜ੍ਹੀਆਂ ਹੋਈਆਂ ਹਨ, ਖਿੱਚ ਕੇ ਕੱਢ ਲਵਾਂਗਾ।