Ezekiel 39:10 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਉਨ੍ਹਾਂ ਨੂੰ ਖੇਤਾਂ ਵਿੱਚੋਂ ਲੱਕੜੀ ਲਿਆਉਣ ਦੀ ਜਾਂ ਜੰਗਲਾਂ ਵਿੱਚੋਂ ਲੱਕੜ ਕੱਟਣ ਦੀ ਲੋੜ ਨਹੀਂ ਹੋਵੇਗੀ ਕਿਉਂ ਕਿ ਉਹ ਹਬਿਆਰਾਂ ਨੂੰ ਬਾਲਣ ਵਜੋਂ ਵਰਤਣਗੇ। ਉਹ ਉਨ੍ਹਾਂ ਸਿਪਾਹੀਆਂ ਕੋਲੋਂ ਕੀਮਤੀ ਚੀਜ਼ਾਂ ਲੈ ਲੈਣਗੇ ਜਿਹੜੇ ਉਨ੍ਹਾਂ ਨੂੰ ਉਨ੍ਹਾਂ ਪਾਸੋਂ ਚੁਗਣਾ ਚਾਹੁੰਦੇ ਸਨ। ਉਹ ਸਿਪਾਹੀਆਂ ਕੋਲੋਂ ਉਹ ਚੰਗੀਆਂ ਚੀਜ਼ਾਂ ਖੋਹ ਲੈਣਗੇ ਜਿਨ੍ਹਾਂ ਨੇ ਉਨ੍ਹਾਂ ਕੋਲੋਂ ਚੰਗੀਆਂ ਚੀਜ਼ਾਂ ਖੋਹੀਆਂ ਸਨ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।
Punjabi Bible 2016 - ਪਵਿੱਤਰ ਬਾਈਬਲ O.V.
ਇੱਥੋਂ ਤੀਕਰ ਕਿ ਓਹ ਨਾ ਖੇਤ ਵਿੱਚੋਂ ਲੱਕੜੀ ਚੁੱਕਣਗੇ, ਨਾ ਜੰਗਲਾਂ ਵਿੱਚੋਂ ਵੱਢਣਗੇ ਕਿਉਂ ਜੋ ਓਹ ਸ਼ਸਤ੍ਰ ਹੀ ਫੂਕਣਗੇ ਅਤੇ ਓਹ ਆਪਣੇ ਲੁੱਟਣ ਵਾਲਿਆਂ ਨੂੰ ਲੁੱਟਣਗੇ ਅਤੇ ਆਪਣੇ ਮੁੱਠਣ ਵਾਲਿਆਂ ਨੂੰ ਮੁਠਣਗੇ, ਪ੍ਰਭੁ ਯਹੋਵਾਹ ਦਾ ਵਾਕ ਹੈ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇੱਥੋਂ ਤੱਕ ਕਿ ਉਹ ਨਾ ਖੇਤ ਵਿੱਚੋਂ ਲੱਕੜੀ ਚੁੱਕਣਗੇ, ਨਾ ਜੰਗਲਾਂ ਵਿੱਚੋਂ ਵੱਢਣਗੇ, ਕਿਉਂ ਜੋ ਉਹ ਸ਼ਸਤਰ ਹੀ ਫੂਕਣਗੇ ਅਤੇ ਉਹ ਆਪਣੇ ਲੁੱਟਣ ਵਾਲਿਆਂ ਨੂੰ ਲੁੱਟਣਗੇ ਅਤੇ ਆਪਣੇ ਲੈਣ ਵਾਲਿਆਂ ਕੋਲੋਂ ਲੈਣਗੇ, ਪ੍ਰਭੂ ਯਹੋਵਾਹ ਦਾ ਵਾਕ ਹੈ।