Ezekiel 45:23 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਦਾਵਤ ਦੇ ਸੱਤਾਂ ਦਿਨਾਂ ਦੌਰਾਨ, ਹਾਕਮ ਸੱਤ ਦੋਸ਼ ਰਹਿਤ ਬਲਦ ਅਤੇ ਸੱਤ ਦੋਸ਼ ਰਹਿਤ ਭੇਡੂ ਭੇਟ ਕਰੇਗੀਆਂ। ਇਹ ਯਹੋਵਾਹ ਲਈ ਹੋਮ ਦੀਆਂ ਭੇਟਾਂ ਹੋਣਗੀਆਂ। ਹਾਕਮ, ਸੱਤਾਂ ਦਿਨਾਂ ਦੇ ਪਰਬ ਦੇ ਹਰ ਦਿਨ ਇੱਕ ਬਲਦ ਦੇਵੇਗਾ। ਅਤੇ ਉਹ ਹਰ ਰੋਜ਼ ਪਾਪ ਦੀਆਂ ਭੇਟਾਂ ਵਜੋਂ ਇੱਕ ਬੱਕਰਾ ਭੇਟ ਕਰੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਪਰਬ ਦੇ ਸੱਤਾਂ ਦਿਨਾਂ ਵਿੱਚ ਉਹ ਹਰ ਦਿਹਾੜੇ ਅਥਵਾ ਸੱਤ ਦਿਨਾਂ ਤੀਕਰ ਸੱਤ ਬੇਕਜ ਵੱਛੇ ਅਤੇ ਸੱਤ ਬੇਕਜ ਦੁੰਬੇ ਲਿਆਵੇਗਾ ਤਾਂ ਜੋ ਯਹੋਵਾਹ ਦੇ ਲਈ ਹੋਮ ਦੀ ਬਲੀ ਕੀਤੀ ਜਾਵੇ ਅਤੇ ਹਰ ਦਿਹਾੜੇ ਪਾਪ ਦੀ ਬਲੀ ਦੇ ਲਈ ਇੱਕ ਬੱਕਰਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰਬ ਦੇ ਸੱਤ ਦਿਨਾਂ ਵਿੱਚ ਉਹ ਹਰ ਦਿਨ ਅਥਵਾ ਸੱਤ ਦਿਨਾਂ ਤੱਕ ਸੱਤ ਦੋਸ਼ ਰਹਿਤ ਵੱਛੇ ਅਤੇ ਸੱਤ ਦੋਸ਼ ਰਹਿਤ ਮੇਂਢੇ ਲਿਆਵੇਗਾ, ਤਾਂ ਜੋ ਯਹੋਵਾਹ ਦੇ ਲਈ ਹੋਮ ਦੀ ਬਲੀ ਕੀਤੀ ਜਾਵੇ ਅਤੇ ਹਰ ਦਿਨ ਪਾਪ ਬਲੀ ਦੇ ਲਈ ਇੱਕ ਬੱਕਰਾ।