Ezekiel 45:7 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਹਾਕਮ ਕੋਲ ਪਵਿੱਤਰ ਖੇਤਰ ਦੇ ਦੋਹੀਁ ਪਾਸੀਁ ਅਤੇ ਸ਼ਹਿਰ ਵਾਲੀ ਜ਼ਮੀਨ ਦੀ ਜਗ੍ਹਾ ਹੋਵੇਗੀ। ਇਹ ਜ਼ਮੀਨ ਪਵਿੱਤਰ ਖੇਤਰ ਅਤੇ ਸ਼ਹਿਰ ਦੇ ਖੇਤਰ ਦੇ ਵਿੱਚਕਾਰ ਹੋਵੇਗੀ। ਇਹ ਉਨੀ ਹੀ ਚੌੜਾਈ ਵਾਲੀ ਹੋਵੇਗੀ ਜਿਹੜੀ ਕਿ ਕਿਸੇ ਪਰਿਵਾਰ-ਸਮੂਹ ਦੀ ਮਲਕੀਅਤ ਹੇਠਲੀ ਜ਼ਮੀਨ ਦੇ ਬਰਾਬਰ ਹੋਵੇਗੀ। ਇਹ ਧੁਰ ਪੱਛਮੀ ਸਰਹੱਦ ਤੋਂ ਲੈ ਕੇ ਪੂਰਬੀ ਸਰਹੱਦ ਤੀਕ ਜਾਵੇਗੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਪਵਿੱਤ੍ਰ ਭੋਟਾ ਵਾਲੇ ਭਾਗ ਦੀ ਸ਼ਹਿਰ ਦੇ ਭਾਗ ਦੇ ਦੋਵੇਂ ਪਾਸੇ ਪਵਿੱਤ੍ਰ ਭੇਟਾ ਵਾਲੇ ਭਾਗ ਦੇ ਸਾਹਮਣੇ ਅਤੇ ਸ਼ਹਿਰ ਦੇ ਭਾਗ ਦੇ ਸਾਹਮਣੇ ਪੱਛਮੀ ਕੋਣਾ ਪੱਛਮ ਦੀ ਵੱਲ ਅਤੇ ਪੂਰਬੀ ਕੋਣਾਂ ਪੂਰਬ ਦੀ ਵੱਲ ਰਾਜਕੁਮਾਰ ਲਈ ਹੋਵੇਗਾ ਅਤੇ ਲੰਮਾਈ ਵਿੱਚ ਪੰਛਮੀ ਹੱਦ ਤੋਂ ਪੂਰਬੀ ਹੱਦ ਤੀਕਰ ਉਨ੍ਹਾਂ ਭਾਗਾਂ ਵਿੱਚੋਂ ਇੱਕ ਦੇ ਸਾਹਮਣੇ ਹੋਵੇਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਵਿੱਤਰ ਭੇਟਾਂ ਵਾਲੇ ਭਾਗ ਦੀ ਅਤੇ ਸ਼ਹਿਰ ਦੇ ਭਾਗ ਦੇ ਦੋਵੇਂ ਪਾਸੇ ਪਵਿੱਤਰ ਭੇਟਾਂ ਵਾਲੇ ਭਾਗ ਦੇ ਸਾਹਮਣੇ ਸ਼ਹਿਰ ਦੇ ਭਾਗ ਦੇ ਸਾਹਮਣੇ ਪੱਛਮੀ ਕੋਨਾ ਪੱਛਮ ਦੀ ਵੱਲ ਅਤੇ ਪੂਰਬੀ ਕੋਨਾ ਪੂਰਬ ਦੀ ਵੱਲ ਰਾਜਕੁਮਾਰ ਲਈ ਹੋਵੇਗਾ ਅਤੇ ਲੰਬਾਈ ਵਿੱਚ ਪੱਛਮੀ ਹੱਦ ਤੋਂ ਪੂਰਬੀ ਹੱਦ ਤੱਕ ਉਹਨਾਂ ਭਾਗਾਂ ਵਿੱਚੋਂ ਇੱਕ ਦੇ ਸਾਹਮਣੇ ਹੋਵੇਗਾ।