Ezekiel 46:12 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਜਦੋਂ ਸ਼ਾਸਕ ਯਹੋਵਾਹ ਅੱਗੇ ਮਨਮਰਜ਼ੀ ਦੀ ਭੇਟ ਚੜ੍ਹਾਵੇ ਇਹ ਹੋਮ ਦੀ ਭੇਟ ਵੀ ਹੋ ਸੱਕਦੀ ਹੈ ਅਤੇ ਸੁੱਖ ਸਾਂਦ ਦੀ ਭੇਟ ਜਾਂ ਮਨਮਰਜ਼ੀ ਦੀ ਭੇਂਟ ਵੀ ਹੋ ਸੱਕਦੀ ਹੈ। ਉਸ ਲਈ ਪੂਰਬੀ ਦਰਵਾਜ਼ਾ ਖੋਲ੍ਹਿਆ ਜਾਵੇਗਾ। ਫ਼ੇਰ ਉਹ ਉਸੇ ਤਰ੍ਹਾਂ ਆਪਣੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਵੇਗਾ ਜਿਵੇਂ ਉਹ ਸਬਤ ਦੇ ਦਿਨ ਕਰਦਾ ਹੈ। ਜਦੋਂ ਉਹ ਜਾਵੇਗਾ ਤਾਂ ਦਰਵਾਜ਼ਾ ਬੰਦ ਕਰ ਦਿੱਤਾ ਜਾਵੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜਦੋਂ ਰਾਜੁਕਮਾਰ ਖੁਸ਼ੀ ਦੀ ਭੇਟ ਤਿਆਰ ਕਰੇ ਅਥਵਾ ਹੋਮ ਦੀ ਬਲੀ ਯਾ ਸੁਖ ਦੀ ਭੇਟ ਯਹੋਵਾਹ ਦੇ ਲਈ ਖੁਸ਼ੀ ਦੀ ਭੇਟ ਦੇ ਤੌਰ ਤੇ ਲਿਆਵੇ ਤਾਂ ਉਹ ਫਾਟਕ ਜਿਸ ਦਾ ਮੂੰਹ ਪੂਰਬ ਵੱਲ ਹੈ ਉਹ ਦੇ ਲਈ ਖੋਲ੍ਹਿਆ ਜਾਵੇਗਾ, ਅਤੇ ਸਬਤ ਦੇ ਦਿਹਾੜੇ ਵਾਂਙੁ ਉਹ ਆਪਣੀ ਹੋਮ ਦੀ ਬਲੀ ਅਤੇ ਸੁਖ ਦੀ ਭੇਟ ਚੜ੍ਹਾਵੇਗਾ। ਤਦ ਉਹ ਬਾਹਰ ਨਿੱਕਲ ਆਵੇਗਾ ਅਤੇ ਨਿੱਕਲਣ ਦੇ ਮਗਰੋਂ ਫਾਟਕ ਬੰਦ ਕਰ ਦਿੱਤਾ ਜਾਵੇਗਾ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਰਾਜਕੁਮਾਰ ਖੁਸ਼ੀ ਦੀ ਭੇਟ ਤਿਆਰ ਕਰੇ ਅਥਵਾ ਹੋਮ ਦੀ ਬਲੀ ਜਾਂ ਸੁੱਖ ਦੀ ਭੇਟ ਯਹੋਵਾਹ ਦੇ ਲਈ ਖੁਸ਼ੀ ਦੀ ਭੇਟ ਦੇ ਤੌਰ ਤੇ ਲਿਆਵੇ, ਤਾਂ ਉਹ ਫਾਟਕ ਜਿਸ ਦਾ ਮੂੰਹ ਪੂਰਬ ਵੱਲ ਹੈ ਉਹ ਦੇ ਲਈ ਖੋਲ੍ਹਿਆ ਜਾਵੇਗਾ, ਅਤੇ ਸਬਤ ਦੇ ਦਿਨ ਵਾਂਗੂੰ ਉਹ ਆਪਣੀ ਹੋਮ ਦੀ ਬਲੀ ਅਤੇ ਸੁੱਖ ਦੀ ਭੇਟ ਚੜ੍ਹਾਵੇਗਾ। ਤਦ ਉਹ ਬਾਹਰ ਨਿੱਕਲ ਆਵੇਗਾ ਅਤੇ ਨਿੱਕਲਣ ਦੇ ਮਗਰੋਂ ਫਾਟਕ ਬੰਦ ਕਰ ਦਿੱਤਾ ਜਾਵੇਗਾ।