Ezekiel 46:9 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਜਦੋਂ ਧਰਤੀ ਦੇ ਲੋਕ ਖਾਸ ਦਾਵਤਾਂ ਸਮੇਂ ਯਹੋਵਾਹ ਦਾ ਦੀਦਾਰ ਕਰਨ ਆਉਣ, ਤਾਂ ਜਿਹੜਾ ਬੰਦਾ ਉਪਾਸਨਾ ਲਈ ਉੱਤਰੀ ਫ਼ਾਟਕ ਵੱਲੋਂ ਦਾਖਲ ਹੁੰਦਾ ਉਹ ਦੱਖਣੀ ਫ਼ਾਟਕ ਰਾਹੀਂ ਬਾਹਰ ਜਾਵੇਗਾ। ਜਿਹੜਾ ਬੰਦਾ ਦੱਖਣੀ ਫ਼ਾਟਕ ਰਾਹੀਂ ਦਾਖਲ ਹੁੰਦਾ ਹੈ ਉਹ ਉੱਤਰੀ ਫ਼ਾਟਕ ਰਾਹੀਂ ਬਾਹਰ ਜਾਵੇਗਾ। ਕੋਈ ਵੀ ਉਸੇ ਰਸਤੇ ਤੋਂ ਵਾਪਸ ਨਹੀਂ ਆਵੇਗਾ ਜਿਧਰੋ ਉਹ ਦਾਖਲ ਹੋਇਆ ਸੀ। ਹਰ ਬੰਦੇ ਨੂੰ ਸਿੱਧਾ ਬਾਹਰ ਜਾਣਾ ਚਾਹੀਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜਦੋਂ ਦੇਸ ਦੇ ਲੋਕ ਨਿਯਤ ਪਰਬਾਂ ਦੇ ਸਮੇਂ ਯਹੋਵਾਹ ਦੇ ਸਨਮੁੱਖ ਹਾਜ਼ਰ ਹੋਣਗੇ ਤਾਂ ਜਿਹੜਾ ਉੱਤਰੀ ਫਾਟਕ ਦੇ ਰਸਤੇ ਮੱਥਾ ਟੇਕਣ ਲਈ ਆਵੇਗਾ ਉਹ ਦੱਖਣੀ ਫਾਟਕ ਦੇ ਰਸਤੇ ਬਾਹਰ ਜਾਵੇਗਾ ਅਤੇ ਜਿਹੜਾ ਦੱਖਣੀ ਫਾਟਕ ਦੇ ਰਸਤੇ ਅੰਦਰ ਆਉਂਦਾ ਹੈ ਉਹ ਉੱਤਰੀ ਫਾਟਕ ਦੇ ਰਸਤੇ ਬਾਹਰ ਜਾਵੇਗਾ। ਜਿਸ ਫਾਟਕ ਦੇ ਰਸਤੇ ਉਹ ਅੰਦਰ ਆਇਆ ਉਸ ਦੇ ਵਿੱਚੋਂ ਮੁੜ ਕੇ ਨਾ ਜਾਵੇਗਾ ਸਗੋਂ ਸਿੱਧਾ ਆਪਣੇ ਮੁਹਰੇ ਦੇ ਫਾਟਕ ਵਿੱਚੋਂ ਹੀ ਲੰਘ ਕੇ ਨਿੱਕਲ ਜਾਵੇਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਦੇਸ ਦੇ ਲੋਕ ਠਹਿਰਾਏ ਹੋਏ ਪਰਬਾਂ ਦੇ ਸਮੇਂ ਯਹੋਵਾਹ ਦੇ ਸਨਮੁਖ ਹਾਜ਼ਰ ਹੋਣਗੇ, ਤਾਂ ਜਿਹੜਾ ਉੱਤਰੀ ਫਾਟਕ ਦੇ ਰਸਤੇ ਮੱਥਾ ਟੇਕਣ ਲਈ ਆਵੇਗਾ ਉਹ ਦੱਖਣੀ ਫਾਟਕ ਦੇ ਰਸਤੇ ਬਾਹਰ ਜਾਵੇਗਾ ਅਤੇ ਜਿਹੜਾ ਦੱਖਣੀ ਫਾਟਕ ਦੇ ਰਸਤੇ ਅੰਦਰ ਆਉਂਦਾ ਹੈ ਉਹ ਉੱਤਰੀ ਫਾਟਕ ਦੇ ਰਸਤੇ ਬਾਹਰ ਜਾਵੇਗਾ। ਜਿਸ ਫਾਟਕ ਦੇ ਰਸਤੇ ਉਹ ਅੰਦਰ ਆਇਆ ਉਸ ਦੇ ਵਿੱਚੋਂ ਮੁੜ ਕੇ ਨਾ ਜਾਵੇਗਾ ਸਗੋਂ ਸਿੱਧਾ ਆਪਣੇ ਸਾਹਮਣੇ ਦੇ ਫਾਟਕ ਵਿੱਚੋਂ ਦੀ ਲੰਘ ਕੇ ਨਿੱਕਲ ਜਾਵੇਗਾ।