Ezekiel 48:1 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਉੱਤਰੀ ਸਰਹੱਦ ਪੂਰਬ ਵੱਲੋਂ ਮੈਡੀਟੇਰੇਨੀਅਨ ਸਾਗਰ ਤੋਂ ਹਬਲੋਨ ਨੂੰ ਹਮਾਬ ਦਰੇ ਤੱਕ ਅਤੇ ਫ਼ੇਰ ਧੁਰ ਹਸਰ-ਏਨਾਨ ਤੀਕ ਜਾਂਦੀ ਹੈ। ਇਹ ਦਂਮਿਸ਼ਕ ਅਤੇ ਹਮਾਬ ਦੀ ਸਰਹੱਦ ਉੱਤੇ ਹੈ। ਇਸ ਸਮੂਹ ਦੇ ਪਰਿਵਾਰ-ਸਮੂਹਾਂ ਦੀ ਜ਼ਮੀਨ ਇਨ੍ਹਾਂ ਸਰਹੱਦਾਂ ਦੇ ਪੂਰਬ ਵਾਲੇ ਪਾਸੇ ਤੋਂ ਪੱਛਮ ਨੂੰ ਜਾਵੇਗੀ। ਉੱਤਰ ਤੋਂ ਦੱਖਣ ਤੀਕ ਇਸ ਖੇਤਰ ਦੇ ਪਰਿਵਾਰ-ਸਮੂਹ ਹਨ: ਦਾਨ, ਆਸ਼ੇਰ, ਨਫ਼ਤਾਲੀ, ਮਨੱਸ਼ਹ, ਅਫ਼ਰਾਈਮ, ਰਊਬੇਨ, ਯਹੂਦਾਹ।
Punjabi Bible 2016 - ਪਵਿੱਤਰ ਬਾਈਬਲ O.V.
ਗੋਤਾਂ ਦੇ ਨਾਉਂ ਏਹ ਹਨ - ਐਨ ਉੱਤਰ ਵਿੱਚ ਹਥਲੋਨ ਦੇ ਰਸਤੇ ਦੇ ਨਾਲ ਨਾਲ ਹਮਾਥ ਦੇ ਦਰਵੱਜੇ ਤੀਕ, ਹਸਰ-ਏਨਾਨ ਤੀਕਰ ਜਿਹੜਾ ਦੰਮਿਸਕ ਦੀ ਉੱਤਰੀ ਹੱਦ ਤੇ ਹਮਾਥ ਦੇ ਕੋਲ ਹੈ। ਪੂਰਬ ਤੋਂ ਪੱਛਮ ਤੀਕਰ ਦਾਨ ਦੇ ਲਈ ਇੱਕ ਭਾਗ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਗੋਤਾਂ ਦੇ ਨਾਮ ਇਹ ਹਨ - ਐਨ ਉੱਤਰ ਵਿੱਚ ਹਥਲੋਨ ਦੇ ਰਸਤੇ ਦੇ ਨਾਲ-ਨਾਲ ਹਮਾਥ ਦੇ ਦਰਵਾਜ਼ੇ ਤੱਕ, ਹਸਰ-ਏਨਾਨ ਤੱਕ ਜਿਹੜਾ ਦੰਮਿਸ਼ਕ ਦੀ ਉੱਤਰੀ ਹੱਦ ਤੇ ਹਮਾਥ ਦੇ ਕੋਲ ਹੈ। ਪੂਰਬ ਤੋਂ ਪੱਛਮ ਤੱਕ ਦਾਨ ਦੇ ਲਈ ਇੱਕ ਭਾਗ।