Ezekiel 48:10 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਜ਼ਮੀਨ ਦਾ ਇਹ ਖਾਸ ਖੇਤਰ ਜਾਜਕਾਂ ਅਤੇ ਲੇਵੀਆਂ ਦਰਮਿਆਨ ਵੰਡਿਆ ਜਾਵੇਗਾ। “ਜਾਜਕ ਇਸ ਖੇਤਰ ਦਾ ਇੱਕ ਹਿੱਸਾ ਪ੍ਰਾਪਤ ਕਰਨਗੇ। ਜ਼ਮੀਨ ਉੱਤਰ ਵਾਲੇ ਪਾਸੇ ਵੱਲ 25,000 ਹੱਥ ਲੰਮੀ, ਪੱਛਮ ਵਾਲੇ ਪਾਸੇ ਵੱਲ 10,000 ਹੱਥ ਚੌੜੀ, ਪੂਰਬ ਵਾਲੇ ਪਾਸੇ ਵੱਲ ਦਸ ਹਜ਼ਾਰ ਹੱਥ ਚੌੜੀ ਅਤੇ ਦੱਖਣ ਵਾਲੇ ਪਾਸੇ ਵੱਲ ਪੱਚੀ ਹਜ਼ਾਰ ਹੱਥ ਲੰਮੀ ਹੋਵੇਗੀ। ਯਹੋਵਾਹ ਦਾ ਮੰਦਰ ਜ਼ਮੀਨ ਦੇ ਇਸ ਖੇਤਰ ਦੇ ਵਿੱਚਕਾਰ ਹੋਵੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਇਹ ਪਵਿੱਤ੍ਰ ਭੇਟਾ ਦਾ ਭਾਗ ਉਨ੍ਹਾਂ ਦੇ ਲਈ, ਹਾਂ, ਜਾਜਕਾਂ ਦੇ ਲਈ ਹੋਵੇਗਾ। ਉੱਤਰ ਵੱਲ ਉਹ ਦੀ ਲੰਮਾਈ ਪੰਜੀ ਹਜ਼ਾਰ ਹੋਵੇਗੀ ਅਤੇ ਦਸ ਹਜ਼ਾਰ ਉਹ ਦੀ ਚੁੜਾਈ ਪੱਛਮ ਦੀ ਵੱਲ ਅਤੇ ਦਸ ਹਜ਼ਾਰ ਉਹ ਦੀ ਚੁੜਾਈ ਪੂਰਬ ਦੀ ਵੱਲ ਅਤੇ ਪੰਜੀ ਹਜ਼ਾਰ ਉਹ ਦੀ ਲੰਮਾਈ ਦੱਖਣ ਦੀ ਵੱਲ, ਅਤੇ ਯਹੋਵਾਹ ਦਾ ਪਵਿੱਤ੍ਰ ਅਸਥਾਨ ਉਹ ਦੇ ਵਿਚਕਾਰ ਹੋਵੇਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਹ ਪਵਿੱਤਰ ਭੇਟਾਂ ਦਾ ਭਾਗ ਉਹਨਾਂ ਦੇ ਲਈ, ਹਾਂ, ਜਾਜਕਾਂ ਦੇ ਲਈ ਹੋਵੇਗਾ। ਉਤਰ ਵੱਲ ਉਹ ਦੀ ਲੰਬਾਈ ਪੱਚੀ ਹਜ਼ਾਰ ਹੋਵੇਗੀ ਅਤੇ ਦਸ ਹਜ਼ਾਰ ਉਹ ਦੀ ਚੌੜਾਈ ਪੱਛਮ ਦੀ ਵੱਲ ਅਤੇ ਦਸ ਹਜ਼ਾਰ ਉਹ ਦੀ ਚੌੜਾਈ ਪੂਰਬ ਦੀ ਵੱਲ ਅਤੇ ਪੱਚੀ ਹਜ਼ਾਰ ਉਹ ਦੀ ਲੰਬਾਈ ਦੱਖਣ ਦੀ ਵੱਲ, ਅਤੇ ਯਹੋਵਾਹ ਦਾ ਪਵਿੱਤਰ ਸਥਾਨ ਉਹ ਦੇ ਵਿਚਕਾਰ ਹੋਵੇਗਾ।