Ezekiel 48:21 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਉਸ ਖਾਸ ਜ਼ਮੀਨ ਦਾ ਇੱਕ ਹਿੱਸਾ ਦੇਸ਼ ਦੇ ਹਾਕਮ ਲਈ ਹੋਵੇਗਾ। ਜ਼ਮੀਨ ਦਾ ਉਹ ਖਾਸ ਖੇਤਰ ਚੌਕੋਰ ਹੈ। ਇਹ 25,000 ਹੱਥ ਲੰਬਾ ਅਤੇ 25,000 ਹੱਥ ਚੌੜਾ ਹੈ। ਇਸ ਖਾਸ ਜ਼ਮੀਨ ਦਾ ਇੱਕ ਹਿੱਸਾ ਜਾਜਕਾਂ ਲਈ ਹੈ ਅਤੇ ਇਸਦਾ ਇੱਕ ਹਿੱਸਾ ਲੇਵੀਆਂ ਲਈ ਹੈ ਅਤੇ ਇਸ ਦਾ ਇੱਕ ਹਿੱਸਾ ਮੰਦਰ ਲਈ ਹੈ। ਮੰਦਰ ਜ਼ਮੀਨ ਦੇ ਇਸ ਹਿੱਸੇ ਵਿੱਚਕਾਰ ਹੈ। ਬਾਕੀ ਜ਼ਮੀਨ ਦੇਸ ਦੇ ਹਾਕਮ ਦੀ ਹੈ। ਹਾਕਮ ਨੂੰ ਬਿਨਯਾਮੀਨ ਦੀ ਜ਼ਮੀਨ ਅਤੇ ਯਹੂਦਾਹ ਦੀ ਜ਼ਮੀਨ ਦੇ ਵਿੱਚਕਾਰ ਦਾ ਖੇਤਰ ਮਿਲੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਰਹਿੰਦਾ ਜਿਹੜਾ ਪਵਿੱਤ੍ਰ ਭੇਟਾ ਦਾ ਭਾਗ ਅਤੇ ਸ਼ਹਿਰ ਦੀ ਮਿਰਾਸ ਦੇ ਦੋਵੇਂ ਪਾਸੇ ਰਾਜਕੁਮਾਰ ਲਈ ਹੋਣਗੇ ਅਤੇ ਜਿਹੜਾ ਭੇਟਾ ਦੇ ਭਾਗ ਦੇ ਪੰਜੀ ਹਜ਼ਾਰ ਦੇ ਸਾਹਮਣੇ ਪੂਰਬ ਵੱਲ ਅਤੇ ਪੰਜੀ ਹਜ਼ਾਰ ਦੇ ਸਾਹਮਣੇ ਪੱਛਮ ਵੱਲ ਰਾਜਕੁਮਾਰ ਦੇ ਭਾਗਾਂ ਦੇ ਸਾਹਮਣੇ ਹੈ ਉਹ ਰਾਜਕੁਮਾਰ ਦੇ ਲਈ ਹੋਵੇਗਾ ਅਤੇ ਪਵਿੱਤ੍ਰ ਭੇਟਾਂ ਦਾ ਭਾਗ ਅਤੇ ਪਵਿੱਤ੍ਰ ਅਸਥਾਨ ਅਤੇ ਭਵਨ ਉਹ ਦੇ ਵਿੱਚਕਾਰ ਹੋਵੇਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਰਹਿੰਦਾ ਜਿਹੜਾ ਪਵਿੱਤਰ ਭੇਟਾਂ ਦਾ ਭਾਗ ਅਤੇ ਸ਼ਹਿਰ ਦੀ ਮਿਰਾਸ ਦੇ ਦੋਵੇਂ ਪਾਸੇ ਰਾਜਕੁਮਾਰ ਲਈ ਹੋਣਗੇ ਅਤੇ ਜਿਹੜਾ ਭੇਟਾਂ ਦੇ ਭਾਗ ਦੇ ਪੱਚੀ ਹਜ਼ਾਰ ਦੇ ਸਾਹਮਣੇ ਪੂਰਬ ਵੱਲ ਅਤੇ ਪੱਚੀ ਹਜ਼ਾਰ ਦੇ ਸਾਹਮਣੇ ਪੱਛਮ ਵੱਲ ਰਾਜਕੁਮਾਰ ਦੇ ਭਾਗਾਂ ਦੇ ਸਾਹਮਣੇ ਹੈ, ਉਹ ਰਾਜਕੁਮਾਰ ਦੇ ਲਈ ਹੋਵੇਗਾ ਅਤੇ ਪਵਿੱਤਰ ਭੇਟਾਂ ਦਾ ਭਾਗ ਅਤੇ ਪਵਿੱਤਰ ਸਥਾਨ ਅਤੇ ਭਵਨ ਉਹ ਦੇ ਵਿਚਕਾਰ ਹੋਵੇਗਾ।