Ezekiel 48:8 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਜ਼ਮੀਨ ਦਾ ਅਗਲਾ ਖੇਤਰ ਖਾਸ ਵਰਤੋਂ ਲਈ ਹੋਵੇਗਾ। ਇਹ ਜ਼ਮੀਨ ਯਹੂਦਾਹ ਦੀ ਧਰਤੀ ਦੇ ਦੱਖਣ ਵੱਲ ਹੈ। ਇਹ ਖੇਤਰ ਉੱਤਰ ਤੋਂ ਦੱਖਣ ਤੱਕ 25,000 ਹੱਥ ਲੰਮਾ ਹੈ। ਅਤੇ ਪੂਰਬ ਤੋਂ ਪੱਛਮ ਤੱਕ ਇਹ ਉਨਾ ਹੀ ਚੌੜਾ ਹੋਵੇਗਾ ਜਿੰਨੀ ਹੋਰਨਾਂ ਪਰਿਵਾਰ-ਸਮੂਹਾਂ ਦੀ ਜ਼ਮੀਨ ਹੈ। ਮੰਦਰ ਜ਼ਮੀਨ ਦੇ ਇਸ ਹਿੱਸੇ ਦੇ ਵਿੱਚਕਾਰ ਹੋਵੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਯਹੂਦਾਹ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਭੇਟਾ ਦਾ ਭਾਗ ਹੋਵੇਗਾ ਜਿਹੜਾ ਤੁਸੀਂ ਧਰਮ ਅਰਥ ਛੱਡੋਗੇ। ਉਹ ਦੀ ਚੁੜਾਈ ਪੰਜੀ ਹਜ਼ਾਰ ਅਤੇ ਲੰਮਾਈ ਰਹਿੰਦੇ ਭਾਗਾਂ ਵਿੱਚੋਂ ਇੱਕ ਦੇ ਬਰਾਬਰ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਅਤੇ ਪਵਿੱਤ੍ਰ ਅਸਥਾਨ ਉਹ ਦੇ ਵਿਚਕਾਰ ਹੋਵੇਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਯਹੂਦਾਹ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਭੇਟਾਂ ਦਾ ਭਾਗ ਹੋਵੇਗਾ। ਉਹ ਦੀ ਚੌੜਾਈ ਪੱਚੀ ਹਜ਼ਾਰ ਅਤੇ ਲੰਬਾਈ ਰਹਿੰਦੇ ਭਾਗਾਂ ਵਿੱਚੋਂ ਇੱਕ ਦੇ ਬਰਾਬਰ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਅਤੇ ਪਵਿੱਤਰ ਸਥਾਨ ਉਹ ਦੇ ਵਿਚਕਾਰ ਹੋਵੇਗਾ।