Ezekiel 5:17 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਮੈਂ ਤੈਨੂੰ ਦੱਸਿਆ ਸੀ ਕਿ ਤੇਰੇ ਵਿਰੁੱਧ ਭੁੱਖ ਅਤੇ ਜੰਗਲੀ ਜਾਨਵਰ ਭੇਜਾਂਗਾ ਜਿਹੜੇ ਤੇਰਿਆਂ ਬੱਚਿਆਂ ਨੂੰ ਮਾਰ ਦੇਣਗੇ। ਮੈਂ ਤੈਨੂੰ ਦੱਸਿਆ ਸੀ ਕਿ ਇੱਥੇ ਸ਼ਹਿਰ ਵਿੱਚ ਹਰ ਥਾਂ ਬੀਮਾਰੀ ਅਤੇ ਮੌਤ ਹੋਵੇਗੀ। ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੇਰੇ ਵਿਰੁੱਧ ਲੜਨ ਲਈ ਉਨ੍ਹਾਂ ਦੁਸ਼ਮਣ ਸਿਪਾਹੀਆਂ ਨੂੰ ਲਿਆਵਾਂਗਾ। ਮੈਂ, ਯਹੋਵਾਹ ਨੇ, ਤੈਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਸਨ ਜੋ ਵਾਪਰਨਗੀਆਂ-ਅਤੇ ਉਹ ਜ਼ਰੂਰ ਵਾਪਰਨਗੀਆਂ।”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਮੈਂ ਤੇਰੇ ਵਿੱਚ ਕਾਲ ਅਤੇ ਬੁਰੇ ਦਰਿੰਦੇ ਘੱਲਾਂਗਾ ਅਤੇ ਓਹ ਤੈਨੂੰ ਔਂਤਰਾ ਕਰਨਗੇ ਅਤੇ ਤੇਰੇ ਵਿੱਚੋਂ ਦੀ ਬਵਾ ਅਤੇ ਖੂਨ ਖਰਾਬਾ ਲੰਘੇਗਾ ਅਤੇ ਮੈਂ ਤੇਰੇ ਉੱਤੇ ਤਲਵਾਰ ਲਿਆਵਾਂਗਾ। ਮੈਂ ਯਹੋਵਾਹ ਨੇ ਇਹ ਉਚਾਰਿਆ ਹੈ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਤੇਰੇ ਵਿੱਚ ਕਾਲ ਅਤੇ ਬੁਰੇ ਦਰਿੰਦੇ ਭੇਜਾਂਗਾ ਅਤੇ ਉਹ ਤੈਨੂੰ ਔਂਤਰਾ ਕਰਨਗੇ। ਤੇਰੇ ਵਿੱਚੋਂ ਦੀ ਬਵਾ ਅਤੇ ਖੂਨ-ਖ਼ਰਾਬਾ ਲੰਘੇਗਾ ਅਤੇ ਮੈਂ ਤੇਰੇ ਉੱਤੇ ਤਲਵਾਰ ਲਿਆਵਾਂਗਾ। ਮੈਂ ਯਹੋਵਾਹ ਨੇ ਇਹ ਆਖਿਆ ਹੈ।