Ezekiel 6:3 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਉਨ੍ਹਾਂ ਪਰਬਤਾਂ ਨੂੰ ਇਹ ਗੱਲਾਂ ਦੱਸ: ‘ਇਸਰਾਏਲ ਦੇ ਪਰਬਤੋਂ, ਯਹੋਵਾਹ ਮੇਰੇ ਪ੍ਰਭੂ ਦੇ ਇਸ ਸੰਦੇਸ਼ ਨੂੰ ਸੁਣੋ! ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਪਹਾੜੀਆਂ ਪਰਬਤਾਂ ਅਤੇ ਘਾਟੀਆਂ ਨੂੰ ਆਖਦਾ ਹੈ। ਦੇਖੋ! ਮੈਂ (ਪਰਮੇਸ਼ੁਰ) ਤੁਹਾਡੇ ਵਿਰੁੱਧ ਲੜਨ ਲਈ ਦੁਸ਼ਮਣ ਨੂੰ ਲਿਆ ਰਿਹਾ ਹਾਂ। ਮੈ ਤੁਹਾਡੀਆਂ ਉੱਚੀਆਂ ਥਾਵਾਂ ਨੂੰ ਨਸ਼ਟ ਕਰ ਦਿਆਂਗਾ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਤੂੰ ਆਖ, ਹੇ ਇਸਰਾਏਲ ਦੇ ਪਰਬਤੋਂ, ਪ੍ਰਭੁ ਯਹੋਵਾਹ ਦਾ ਬਚਨ ਸੁਣੋ! ਪ੍ਰਭੁ ਯਹੋਵਾਹ ਪਰਬਤਾਂ, ਟਿੱਲਿਆਂ ਅਤੇ ਨਾਲਿਆਂ ਅਰ ਵਾਦੀਆਂ ਨੂੰ ਐਉਂ ਫ਼ਰਮਾਉਂਦਾ ਹੈ ਕਿ ਵੇਖੋ, ਮੈਂ, ਹਾਂ, ਮੈਂ ਹੀ ਤੁਹਾਡੇ ਉੱਤੇ ਤਲਵਾਰ ਚਲਾਵਾਂਗਾ ਅਤੇ ਤੁਹਾਡੇ ਉੱਚੇ ਅਸਥਾਨਾਂ ਨੂੰ ਮੈਂ ਨਾਸ ਕਰਾਂਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੂੰ ਆਖ, ਹੇ ਇਸਰਾਏਲ ਦੇ ਪਰਬਤੋਂ, ਪ੍ਰਭੂ ਯਹੋਵਾਹ ਦਾ ਬਚਨ ਸੁਣੋ! ਪ੍ਰਭੂ ਯਹੋਵਾਹ ਪਹਾੜਾਂ, ਟਿੱਲਿਆਂ, ਨਾਲਿਆਂ ਅਤੇ ਵਾਦੀਆਂ ਨੂੰ ਇਸ ਤਰ੍ਹਾਂ ਆਖਦਾ ਹੈ ਕਿ ਵੇਖੋ, ਮੈਂ, ਹਾਂ, ਮੈਂ ਹੀ ਤੁਹਾਡੇ ਉੱਤੇ ਤਲਵਾਰ ਚਲਾਵਾਂਗਾ ਅਤੇ ਤੁਹਾਡੇ ਉੱਚੇ ਸਥਾਨਾਂ ਨੂੰ ਨਾਸ ਕਰਾਂਗਾ।