Ezekiel 7:13 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਜਿਨ੍ਹਾਂ ਲੋਕਾਂ ਨੇ ਆਪਣੀ ਜਾਇਦਾਦ ਵੇਚੀ ਸੀ ਉਹ ਕਦੇ ਵੀ ਉੱਥੇ ਵਾਪਸ ਨਹੀਂ ਜਾਣਗੇ। ਜੇ ਕੋਈ ਬੰਦਾ ਜਿਉਂਦਾ ਬਚ ਕੇ ਨਿਕਲ ਵੀ ਜਾਵੇਗਾ ਤਾਂ ਉਹ ਕਦੇ ਵੀ ਆਪਣੀ ਜਾਇਦਾਦ ਕੋਲ ਵਾਪਸ ਨਹੀਂ ਜਾਵੇਗਾ। ਕਿਉਂ ਕਿ ਇਹ ਦਰਸ਼ਨ ਲੋਕਾਂ ਦੀ ਸਾਰੀ ਭੀੜ ਬਾਰੇ ਹੈ। ਇਸ ਲਈ ਜੇ ਕੋਈ ਬੰਦਾ ਜਿਉਂਦਾ ਬਚਕੇ ਨਿਕਲ ਵੀ ਜਾਵੇਗਾ, ਇਸ ਨਾਲ ਲੋਕ ਬਿਹਤਰ ਮਹਿਸੂਸ ਨਹੀਂ ਕਰਨਗੇ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਵੇਚਣ ਵਾਲਾ ਵਿਕੀ ਹੋਈ ਵਸਤੂ ਤੀਕ ਫੇਰ ਨਹੀਂ ਮੁੜੇਗਾ, ਭਾਵੇਂ ਹਾਲਾਂ ਉਹ ਜੀਉਂਦਿਆਂ ਵਿੱਚ ਹੋਵੇ ਕਿਉਂ ਜੋ ਇਹ ਦਰਸ਼ਣ ਉਨ੍ਹਾਂ ਦੇ ਸਾਰੇ ਮਹਾਇਣ ਲਈ ਹੈ। ਇੱਕ ਵੀ ਨਾ ਪਰਤੇਗਾ ਅਤੇ ਨਾ ਕੋਈ ਔਗਣਾਂ ਦੇ ਕਾਰਨ ਆਪਣੀ ਸਤਿਆ ਨੂੰ ਤਕੜਾ ਰੱਖੇਗਾ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕੋਈ ਵੀ ਵੇਚਣ ਵਾਲਾ ਭਾਵੇਂ ਜੀਉਂਦਾ ਰਹੇ ਤਾਂ ਵੀ ਆਪਣੀ ਵਿਕੀ ਹੋਈ ਚੀਜ਼ ਦੇ ਕੋਲ ਨਹੀਂ ਮੁੜੇਗਾ, ਕਿਉਂਕਿ ਦਰਸ਼ਣ ਸਾਰੀ ਹੀ ਭੀੜ ਦੇ ਵਿਰੁੱਧ ਹੈ; ਉਹ ਨਹੀਂ ਮੁੜਨਗੇ, ਇਸ ਪਾਪ ਦੇ ਵਿੱਚ ਰਹਿਣ ਵਾਲਾ ਕੋਈ ਵੀ ਮਨੁੱਖ ਮਜ਼ਬੂਤ ਨਹੀਂ ਕੀਤਾ ਜਾਵੇਗਾ।