Ezekiel 9:4 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਯਹੋਵਾਹ ਪਰਤਾਪ ਨੇ ਉਸ ਨੂੰ ਆਖਿਆ, “ਯਰੂਸ਼ਲਮ ਦੇ ਸ਼ਹਿਰ ਵਿੱਚੋਂ ਲੰਘ। ਅਤੇ ਹਰ ਓਸ ਬੰਦੇ ਦੇ ਮੱਬੇ ਉੱਤੇ ਨਿਸ਼ਾਨ ਲਗਾ ਜਿਹੜਾ ਉਨ੍ਹਾਂ ਭਿਆਨਕ ਗੱਲਾਂ ਬਾਰੇ ਦੁੱਖੀ ਅਤੇ ਉਦਾਸ ਹੈ ਜੋ ਲੋਕ ਇਸ ਸ਼ਹਿਰ ਵਿੱਚ ਕਰ ਰਹੇ ਹਨ।”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਯਹੋਵਾਹ ਨੇ ਉਹ ਨੂੰ ਕਿਹਾ, ਸ਼ਹਿਰ ਦੇ ਵਿਚਾਲਿਓਂ, ਹਾਂ, ਯਰੂਸ਼ਲਮ ਦੇ ਵਿਚਾਲਿਓਂ ਲੰਘ, ਅਤੇ ਉਨ੍ਹਾਂ ਲੋਕਾਂ ਦੇ ਮੱਥੇ ਉੱਤੇ ਜੋ ਓਹਨਾਂ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਜੋ ਉਸ ਵਿੱਚ ਕੀਤੇ ਜਾਂਦੇ ਹਨ ਆਹਾਂ ਭਰਦੇ, ਅਤੇ ਰੋਂਦੇ ਹਨ, ਨਿਸ਼ਾਨ ਲਗਾ ਦੇਹ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਯਹੋਵਾਹ ਨੇ ਉਸ ਨੂੰ ਕਿਹਾ, ਸ਼ਹਿਰ ਦੇ ਵਿਚਾਲਿਓਂ, ਹਾਂ, ਯਰੂਸ਼ਲਮ ਦੇ ਵਿਚਾਲਿਓਂ ਲੰਘ, ਅਤੇ ਉਹਨਾਂ ਲੋਕਾਂ ਦੇ ਮੱਥੇ ਉੱਤੇ ਨਿਸ਼ਾਨ ਲਗਾ ਦੇ, ਜੋ ਉਹਨਾਂ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਜੋ ਉਸ ਵਿੱਚ ਕੀਤੇ ਜਾਂਦੇ ਹਨ ਆਹਾਂ ਭਰਦੇ ਅਤੇ ਰੋਂਦੇ ਹਨ।