Ezra 1:6 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਉਨ੍ਹਾਂ ਦੇ ਸਾਰੇ ਗੁਆਂਢੀਆਂ ਨੇ ਉਤਸਾਹਿਤ ਕਰਨ ਲਈ ਉਨ੍ਹਾਂ ਨੂੰ ਬਹੁਤ ਸਾਰੀਆਂ ਸੁਗਾਤਾਂ ਦਿੱਤੀਆਂ। ਉਨ੍ਹਾਂ ਨੇ ਉਨ੍ਹਾਂ ਨੂੰ ਸੋਨੇ ਅਤੇ ਚਾਂਦੀ ਤੋਂ ਬਣੇ ਭਾਂਡੇ, ਸਾਮਾਨ, ਪਸ਼ੂ ਅਤੇ ਹੋਰ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਦਿੱਤੀਆਂ। ਇਹ ਸੁਗਾਤਾਂ ਉਨ੍ਹਾਂ ਸੁਗਾਤਾਂ ਤੋਂ ਇਲਾਵਾ ਸਨ ਜੋ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਦਿੱਤੀਆਂ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਨ੍ਹਾਂ ਸਭਨਾਂ ਨੇ ਜੋ ਉਨ੍ਹਾਂ ਦੇ ਆਲੇ ਦੁਆਲੇ ਸਨ ਖੁਸ਼ੀ ਨਾਲ ਦਿੱਤੀਆਂ ਹੋਈਆਂ ਵਸਤੂਆਂ ਦੇ ਨਾਲ ਹੀ ਚਾਂਦੀ ਦਿਆਂ ਭਾਂਡਿਆਂ ਤੇ ਸੋਨੇ ਤੇ ਮਾਲ ਤੇ ਪਸੂਆਂ ਤੇ ਬਹੁਮੁੱਲੀਆਂ ਵਸਤੂਆਂ ਨਾਲ ਉਨ੍ਹਾਂ ਦੇ ਹੱਥ ਤਕੜੇ ਕੀਤੇ ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਨ੍ਹਾਂ ਸਾਰਿਆਂ ਨੇ ਜੋ ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੇ ਸਨ, ਖੁਸ਼ੀ ਨਾਲ ਦਿੱਤੀਆਂ ਹੋਈਆਂ ਭੇਟਾਂ ਤੋਂ ਬਿਨ੍ਹਾਂ, ਚਾਂਦੀ ਅਤੇ ਸੋਨੇ ਦੇ ਭਾਂਡੇ ਅਤੇ ਧਨ ਅਤੇ ਪਸ਼ੂ ਅਤੇ ਕੀਮਤੀ ਵਸਤੂਆਂ ਦੇ ਕੇ ਉਨ੍ਹਾਂ ਦੇ ਹੱਥ ਤਕੜੇ ਕੀਤੇ।