Ezra 3:5 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਉਨ੍ਹਾਂ ਨੇ ਰੋਜ਼ ਦੀ ਹੋਮ ਦੀ ਭੇਟ ਅਤੇ ਅਮਸਿਆ ਅਤੇ ਯਹੋਵਾਹ ਦੇ ਸਾਰੇ ਪਵਿੱਤਰ ਪਰਬਾਂ ਲਈ ਬਲੀਆਂ ਚੜ੍ਹਾਈਆਂ। ਇਸ ਤੋਂ ਇਲਾਵਾ, ਲੋਕਾਂ ਨੇ ਹੋਰ ਵੀ ਵਸਤਾਂ ਚੜ੍ਹਾਈਆਂ ਜੋ ਉਹ ਯਹੋਵਾਹ ਨੂੰ ਦੇਣੀਆਂ ਚਾਹੁੰਦੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਦੇ ਪਿੱਛੋਂ ਸਦਾ ਦੀ ਹੋਮ ਬਲੀ ਤੇ ਅਮੱਸਿਆਂ ਤੇ ਯਹੋਵਾਹ ਦਿਆਂ ਸਭਨਾਂ ਠਹਿਰਾਇਆਂ ਹੋਇਆ ਪਰਬਾਂ ਤੇ ਪਵਿੱਤ੍ਰ ਕੀਤੀਆਂ ਹੋਈਆਂ ਵਸਤੂਆਂ ਦੀਆਂ ਭੇਟਾਂ ਚੜ੍ਹਾਈਆਂ ਨਾਲੇ ਹਰ ਪੁਰਸ਼ ਦੀ ਖੁਸ਼ੀ ਦੀ ਭੇਟ ਜੋ ਉਹ ਆਪਣੀ ਖੁਸ਼ੀ ਨਾਲ ਯਹੋਵਾਹ ਨੂੰ ਚੜ੍ਹਾਉਂਦਾ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਤੋਂ ਬਾਦ ਸਦਾ ਦੀ ਹੋਮ ਬਲੀ ਅਤੇ ਅਮੱਸਿਆ ਅਤੇ ਯਹੋਵਾਹ ਦੇ ਸਾਰੇ ਠਹਿਰਾਏ ਹੋਏ ਤਿਉਹਾਰਾਂ ਅਤੇ ਪਵਿੱਤਰ ਕੀਤੀਆਂ ਵਸਤੂਆਂ ਦੀਆਂ ਭੇਟਾਂ ਚੜ੍ਹਾਈਆਂ ਅਤੇ ਹਰ ਪੁਰਸ਼ ਦੀ ਖੁਸ਼ੀ ਦੀ ਭੇਟ ਜੋ ਉਹ ਆਪਣੀ ਖੁਸ਼ੀ ਨਾਲ ਯਹੋਵਾਹ ਨੂੰ ਚੜ੍ਹਾਉਂਦਾ ਸੀ।