Ezra 6:20 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਜਾਜਕਾਂ ਅਤੇ ਲੇਵੀਆਂ ਨੇ ਆਪਣੇ-ਆਪ ਨੂੰ ਸ਼ੁੱਧ ਕੀਤਾ। ਉਨ੍ਹਾਂ ਸਭਨਾ ਨੇ ਪਸਹ ਮਨਾਉਣ ਲਈ ਆਪਣੇ-ਆਪ ਨੂੰ ਸਾਫ ਕੀਤਾ। ਲੇਵੀਆਂ ਨੇ ਉਨ੍ਹਾਂ ਬੰਦੀਆਂ ਲਈ ਪਸਹ ਦਾ ਲੇਲਾ ਜਿਬਹ ਕੀਤਾ ਜੋ ਵਾਪਸ ਪਰਤੇ ਸਨ। ਇਹ ਸਭ ਉਨ੍ਹਾਂ ਨੇ ਆਪਣੇ ਸਹ-ਜਾਜਕਾਂ ਅਤੇ ਆਪਣੇ ਲਈ ਕੀਤਾ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਜਾਜਕਾਂ ਤੇ ਲੇਵੀਆਂ ਇੱਕੋ ਮਿੱਕੋ ਹੋ ਕੇ ਆਪਣੇ ਆਪ ਨੂੰ ਪਵਿੱਤ੍ਰ ਕੀਤਾ। ਓਹ ਸਾਰੇ ਪਵਿੱਤ੍ਰ ਸਨ ਸੋ ਉਨ੍ਹਾਂ ਨੇ ਅਸੀਰੀ ਤੋਂ ਸਭਨਾਂ ਮੁੜਿਆਂ ਹੋਇਆਂ ਅਰ ਆਪਣੇ ਭਰਾਵਾਂ ਜਾਜਕਾਂ ਦੇ ਲਈ ਤੇ ਆਪਣੇ ਲਈ ਪਸਹ ਨੂੰ ਕੱਟਿਆ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਜਾਜਕਾਂ ਅਤੇ ਲੇਵੀਆਂ ਨੇ ਇੱਕ ਮਨ ਹੋ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ, ਇਸ ਲਈ ਉਹ ਸਾਰੇ ਪਵਿੱਤਰ ਸਨ। ਉਨ੍ਹਾਂ ਨੇ ਗ਼ੁਲਾਮੀ ਤੋਂ ਮੁੜੇ ਹੋਏ ਸਾਰੇ ਲੋਕਾਂ ਅਤੇ ਆਪਣੇ ਜਾਜਕ ਭਰਾਵਾਂ ਦੇ ਲਈ ਅਤੇ ਆਪਣੇ ਲਈ ਪਸਾਹ ਦੇ ਪਸ਼ੂ ਬਲੀ ਚੜ੍ਹਾਏ।