Ezra 6:3 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਕੋਰਸ਼ ਪਾਤਸ਼ਾਹ ਦੇ ਪਹਿਲੇ ਵਰ੍ਹੇ ਕੋਰਸ਼ ਨੇ ਪਰਮੇਸ਼ੁਰ ਦੇ ਮੰਦਰ ਬਾਰੇ ਜੋ ਯਰੂਸ਼ਲਮ ਵਿੱਚ ਹੈ ਆਗਿਆ ਦਿੱਤੀ ਕਿ: ਮੰਦਰ ਦੀ ਫਿਰ ਤੋਂ ਉਸਾਰੀ ਕੀਤੀ ਜਾਵੇ ਅਤੇ ਇਹ ਉਹ ਜਗ੍ਹਾਂ ਹੋਣੀ ਚਾਹੀਦੀ ਹੈ ਜਿੱਥੇ ਬਲੀਆਂ ਚੜ੍ਹਾਈਅਮਾਂ ਜਾਂਦੀਆਂ ਹਨ। ਇਸਦੀਆਂ ਨੀਹਾਂ ਮਜਬੂਤ ਕੀਤੀਆਂ ਜਾਣ। ਇਹ ਮੰਦਰ 90 ਫੁੱਟ ਉੱਚਾ ਅਤੇ 90 ਫੁੱਟ ਚੌੜਾ ਹੋਣਾ ਚਾਹੀਦਾ।
Punjabi Bible 2016 - ਪਵਿੱਤਰ ਬਾਈਬਲ O.V.
ਕੋਰਸ਼ ਪਾਤਸ਼ਾਹ ਦੇ ਪਹਿਲੇ ਵਰਹੇ ਉਸੇ ਕੋਰਸ਼ ਪਾਤਸ਼ਾਹ ਨੇ ਪਰਮੇਸ਼ੁਰ ਦੇ ਭਵਨ ਦੇ ਵਿਖੇ ਜੋ ਯਰੂਸ਼ਲਮ ਵਿੱਚ ਹੈ ਆਗਿਆ ਦਿੱਤੀ ਭਈ ਉਹ ਭਵਨ ਤੇ ਉਹ ਥਾਂ ਜਿੱਥੇ ਬਲੀਦਾਨ ਕੀਤੇ ਜਾਂਦੇ ਸਨ ਬਣਾਇਆ ਜਾਵੇ ਅਤੇ ਉਹ ਦੀਆਂ ਨੀਆਂ ਤਕੜਾਈ ਨਾਲ ਧਰੀਆਂ ਜਾਣ। ਉਹ ਦੀ ਉਚਿਆਈ ਸੱਠ ਹੱਥ ਤੇ ਚੌੜਾਈ ਸੱਠ ਹੱਥ ਹੋਵੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
“ਰਾਜਾ ਕੋਰਸ਼ ਦੇ ਪਹਿਲੇ ਸਾਲ ਵਿੱਚ ਉਸੇ ਕੋਰਸ਼ ਰਾਜਾ ਨੇ ਪਰਮੇਸ਼ੁਰ ਦੇ ਭਵਨ ਦੇ ਵਿਖੇ ਜੋ ਯਰੂਸ਼ਲਮ ਵਿੱਚ ਹੈ ਇਹ ਆਗਿਆ ਦਿੱਤੀ, ਕਿ ਉਹ ਭਵਨ ਜਿੱਥੇ ਬਲੀਦਾਨ ਕੀਤੇ ਜਾਂਦੇ ਸਨ, ਬਣਾਇਆ ਜਾਵੇ ਅਤੇ ਉਸ ਦੀਆਂ ਨੀਹਾਂ ਮਜ਼ਬੂਤੀ ਨਾਲ ਪਾਈਆਂ ਜਾਣ। ਉਸ ਦੀ ਉਚਾਈ ਸੱਠ ਹੱਥ ਅਤੇ ਚੌੜਾਈ ਸੱਠ ਹੱਥ ਹੋਵੇ।