Ezra 7:28 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਯਹੋਵਾਹ ਨੇ ਪਾਤਸ਼ਾਹ, ਉਸ ਦੇ ਮੰਤਰੀਆਂ, ਅਤੇ ਪਾਤਸ਼ਾਹ ਦੇ ਤਾਕਤਵਰ ਆਗੂਆਂ ਦੇ ਅੱਗੇ ਮੇਰੇ ਲਈ ਆਪਣਾ ਪਿਆਰ ਅਤੇ ਮਿਹਰ ਦਰਸਾਈ। ਯਹੋਵਾਹ, ਪਰਮੇਸ਼ੁਰ ਦੀ ਕਿਰਪਾ ਮੇਰੇ ਉੱਪਰ ਸੀ ਤਾਂ ਮੈਂ ਬਲ ਪਾਇਆ ਅਤੇ ਇਸਰਾਏਲ ਦੇ ਆਗੂਆਂ ਨੂੰ ਇੱਕਤਰ ਕਰਕੇ ਆਪਣੇ ਨਾਲ ਯਰੂਸ਼ਲਮ ਲਿਜਾਣ ਦੇ ਸਮਰੱਥ ਹੋਇਆ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਪਾਤਸ਼ਾਹ ਤੇ ਉਹ ਦੇ ਮੰਤਰੀਆਂ ਦੇ ਸਨਮੁਖ ਅਤੇ ਪਾਤਸ਼ਾਹ ਦੇ ਸਾਰੇ ਬਲਵੰਤ ਸਰਦਾਰਾਂ ਦੇ ਅੱਗੇ ਮੇਰੇ ਉੱਤੇ ਦਯਾ ਦਰਿਸਟੀ ਕੀਤੀ ਹੈ ਸੋ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੱਥੋਂ ਜੋ ਮੇਰੇ ਉੱਤੇ ਸੀ ਬਲ ਪਾਇਆ ਅਤੇ ਮੈਂ ਇਸਰਾਏਲ ਵਿੱਚੋਂ ਮੁਖੀਆਂ ਨੂੰ ਇਕੱਠਾ ਕੀਤਾ ਭਈ ਓਹ ਮੇਰੇ ਨਾਲ ਉਤਾਹਾਂ ਚੱਲਣ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਰਾਜਾ ਤੇ ਉਸ ਦੇ ਮੰਤਰੀਆਂ ਦੇ ਸਨਮੁਖ ਅਤੇ ਰਾਜਾ ਦੇ ਸਾਰੇ ਬਲਵੰਤ ਹਾਕਮਾਂ ਦੇ ਅੱਗੇ, ਮੇਰੇ ਉੱਤੇ ਕਿਰਪਾ ਦੀ ਨਜ਼ਰ ਕੀਤੀ ਹੈ। ਇਸ ਲਈ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੱਥੋਂ, ਜੋ ਮੇਰੇ ਉੱਤੇ ਸੀ ਬਲ ਪਾਇਆ ਅਤੇ ਮੈਂ ਇਸਰਾਏਲ ਵਿੱਚੋਂ ਆਗੂਆਂ ਨੂੰ ਇਕੱਠਾ ਕੀਤਾ ਤਾਂ ਜੋ ਉਹ ਮੇਰੇ ਨਾਲ ਅੱਗੇ ਚੱਲਣ।