Ezra 9:11 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਤੂੰ ਇਹ ਆਦੇਸ਼ ਆਪਣੇ ਦਾਸਾਂ, ਨਬੀਆਂ ਦੇ ਰਾਹੀਂ ਦਿੱਤਾ ਸੀ ਅਤੇ ਆਖਿਆ, ‘ਉਹ ਧਰਤੀ ਜਿਸ ਤੇ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ ਉਸ ਦੇਸ ਦੇ ਲੋਕਾਂ ਦੇ ਪਾਪੀ ਕੰਮਾਂ ਕਾਰਣ ਨਾਪਾਕ ਧਰਤੀ ਹੈ। ਉਨ੍ਹਾਂ ਨੇ ਉਸ ਜਮੀਨ ਦੇ ਹਰ ਹਿੱਸੇ ਵਿੱਚ ਬੁਰੀਆਂ ਗੱਲਾਂ ਕੀਤੀਆ ਹਨ ਅਤੇ ਇਸ ਨੂੰ ਆਪਣੇ ਪਾਪਾਂ ਨਾਲ ਭਰ ਦਿੱਤਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜਿਨ੍ਹਾਂ ਦਾ ਤੈਂ ਇਹ ਆਖ ਕੇ ਆਪਣੇ ਦਾਸਾਂ ਨਬੀਆਂ ਦੇ ਰਾਹੀਂ ਹੁਕਮ ਦਿੱਤਾ ਸੀ ਕਿ ਉਹ ਧਰਤੀ ਜਿਹਨੂੰ ਤੁਸੀਂ ਕਬਜੇ ਵਿੱਚ ਲੈਣ ਲਈ ਜਾਂਦੇ ਹੋ ਉਹ ਦੇਸਾਂ ਦੀਆਂ ਉੱਮਤਾਂ ਦਿਆਂ ਘਿਣਾਉਣੇ ਕੰਮਾਂ ਤੋਂ ਇੱਕ ਨਾਪਾਕ ਧਰਤੀ ਹੈ ਜਿਹਨੂੰ ਉਨ੍ਹਾਂ ਨੇ ਏਸ ਸਿਰੇ ਤੋਂ ਉਸ ਸਿਰੇ ਤੀਕ ਭਰਿਸ਼ਟ ਕਰਕੇ ਭਰ ਛੱਡਿਆ ਹੈ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਿਨ੍ਹਾਂ ਨੂੰ ਤੂੰ ਇਹ ਕਹਿ ਕੇ, ਆਪਣੇ ਦਾਸ ਨਬੀਆਂ ਦੇ ਰਾਹੀਂ ਹੁਕਮ ਦਿੱਤਾ ਸੀ ਕਿ ਉਹ ਧਰਤੀ ਜਿਸ ਨੂੰ ਤੁਸੀਂ ਕਬਜ਼ੇ ਵਿੱਚ ਲੈਣ ਲਈ ਜਾਂਦੇ ਹੋ, ਉਸ ਦੇਸ਼ ਦੀਆਂ ਕੌਮਾਂ ਦੇ ਘਿਣਾਉਣੇ ਕੰਮਾਂ ਦੇ ਕਾਰਨ ਅਪਵਿੱਤਰ ਧਰਤੀ ਹੈ, ਜਿਸ ਨੂੰ ਉਨ੍ਹਾਂ ਨੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਭਰਿਸ਼ਟ ਕਰ ਛੱਡਿਆ ਹੈ।