Ezra 9:12 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਤੁਸੀਂ ਆਪਣੇ ਬੱਚਿਆਂ ਦੇ ਵਿਆਹ ਇਨ੍ਹਾਂ ਲੋਕਾਂ ਦੇ ਬੱਚਿਆਂ ਨਾਲ ਨਾ ਕਰਨਾ। ਕਦੇ ਵੀ ਉਨ੍ਹਾਂ ਤੋਂ ਸ਼ਾਂਤੀ ਜਾਂ ਵਪਾਰ ਦੀ ਮੰਗ ਨਾ ਕਰਿਓ। ਜੇਕਰ ਤੁਸੀ ਮੇਰਾ ਹੁਕਮ ਮੰਨੋਗੇ ਤਾਂ ਫਿਰ ਤੁਸੀਂ ਤਕੜੇ ਰਹੋਁਗੇ ਅਤੇ ਧਰਤੀ ਦੇ ਸਾਰੇ ਸੁੱਖ ਭੋਗੋਁਗੇ। ਇਉਂ ਫਿਰ ਤੁਸੀਂ ਇਸ ਜ਼ਮੀਨ ਤੇ ਕਬਜ਼ਾ ਕਰਕੇ ਆਪਣੀ ਸੰਤਾਨ ਦੇ ਹਵਾਲੇ ਕਰ ਸੱਕੇਂਗੇ।’
Punjabi Bible 2016 - ਪਵਿੱਤਰ ਬਾਈਬਲ O.V.
ਹੁਣ ਤੁਸੀਂ ਆਪਣੀਆਂ ਧੀਆਂ ਉਨ੍ਹਾਂ ਦੇ ਪੁੱਤ੍ਰਾਂ ਲਈ ਅਤੇ ਉਨ੍ਹਾਂ ਦੀਆਂ ਧੀਆਂ ਆਪਣੇ ਪੁੱਤ੍ਰਾਂ ਲਈ ਤੀਵੀਆਂ ਬਣਾਉਣ ਨੂੰ ਨਾ ਲਿਓ ਅਤੇ ਨਾ ਹੀ ਸਦਾ ਲਈ ਉਨ੍ਹਾਂ ਦੀ ਸਲਾਮਤੀ ਤੇ ਵਾਧਾ ਭਾਲਿਓ ਤਾਂ ਜੋ ਤੁਸੀਂ ਤਕੜੇ ਰਹੋ ਅਤੇ ਧਰਤੀ ਦੇ ਪਦਾਰਥ ਖਾਓ ਅਤੇ ਆਪਣੀ ਅੰਸ ਦੀ ਸਦੀਪਕ ਮੀਰਾਸ ਲਈ ਉਹ ਨੂੰ ਛੱਡ ਜਾਓ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੁਣ ਤੁਸੀਂ ਆਪਣੀਆਂ ਧੀਆਂ ਉਨ੍ਹਾਂ ਦੇ ਪੁੱਤਰਾਂ ਨੂੰ ਨਾ ਵਿਆਹੁਣਾ ਅਤੇ ਨਾ ਉਨ੍ਹਾਂ ਦੀਆਂ ਧੀਆਂ ਨਾਲ ਆਪਣੇ ਪੁੱਤਰਾਂ ਦਾ ਵਿਆਹ ਕਰਨਾ ਅਤੇ ਨਾ ਹੀ ਉਨ੍ਹਾਂ ਦੀ ਸਲਾਮਤੀ ਤੇ ਵਾਧਾ ਚਾਹੁਣਾ ਤਾਂ ਜੋ ਤੁਸੀਂ ਤਕੜੇ ਰਹੋ ਅਤੇ ਉਸ ਧਰਤੀ ਦੇ ਪਦਾਰਥ ਖਾਓ ਅਤੇ ਉਸ ਨੂੰ ਆਪਣੇ ਵੰਸ਼ ਲਈ ਸਦੀਪਕ ਕਾਲ ਦੀ ਮਿਲਖ਼ ਹੋਣ ਲਈ ਛੱਡ ਜਾਓ।