Ezra 9:4 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਫਿਰ ਹਰ ਮਨੁੱਖ ਜੋ ਇਸਰਾਏਲ ਦੀ ਪਰਮੇਸ਼ੁਰ ਦੇ ਸ਼ਬਦਾਂ ਤੋਂ ਡਰਦਾ ਸੀ, ਡਰ ਨਾਲ ਹਿੱਲ ਗਿਆ। ਉਹ ਭੈਭੀਤ ਸਨ ਕਿਉਂ ਕਿ ਉਹ ਇਸਰਾਏਲੀ ਜਿਹੜੇ ਕੈਦੋਁ ਵਾਪਸ ਮੁੜੇ ਸਨ, ਉਹ ਪਰਮੇਸ਼ੁਰ ਵੱਲ ਵਫ਼ਾਦਾਰ ਨਹੀਂ ਸਨ। ਮੈਂ ਓੱਥੇ ਸ਼ਾਮ ਦੀ ਬਲੀ ਤਾਈਂ ਝਟਕੇ ਦੀ ਗਲਤ ਵਿੱਚ ਬੇਠਾ ਰਿਹਾ।
Punjabi Bible 2016 - ਪਵਿੱਤਰ ਬਾਈਬਲ O.V.
ਤਦ ਓਹ ਸਾਰੇ ਜਿਹੜੇ ਇਸਰਾਏਲ ਦੇ ਪਰਮੇਸ਼ੁਰ ਦੀਆਂ ਗੱਲਾਂ ਤੋਂ ਕੰਬਦੇ ਸਨ ਉਨ੍ਹਾਂ ਅਸੀਰਾਂ ਦੀ ਬੇ ਈਮਾਨੀ ਦੇ ਕਾਰਨ ਮੇਰੇ ਕੋਲ ਇੱਕਠੇ ਹੋ ਗਏ ਅਤੇ ਮੈਂ ਸੰਝ ਦੀ ਬਲੀ ਦੇ ਚੜ੍ਹਾਉਣ ਤੀਕ ਨਿਮੂਝਾਣਾ ਬੈਠਾ ਰਿਹਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਉਹ ਸਾਰੇ ਜਿਹੜੇ ਇਸਰਾਏਲ ਦੇ ਪਰਮੇਸ਼ੁਰ ਦੀਆਂ ਗੱਲਾਂ ਤੋਂ ਕੰਬਦੇ ਸਨ, ਉਨ੍ਹਾਂ ਲੋਕਾਂ ਦੇ ਧੋਖੇ ਦੇ ਕਾਰਨ ਜੋ ਗ਼ੁਲਾਮੀ ਤੋਂ ਮੁੜ ਆਏ ਸਨ, ਮੇਰੇ ਕੋਲ ਇਕੱਠੇ ਹੋ ਗਏ ਅਤੇ ਮੈਂ ਸ਼ਾਮ ਦੀ ਬਲੀ ਚੜ੍ਹਾਉਣ ਤੱਕ ਸੁੰਨ ਹੋ ਕੇ ਬੈਠਿਆ ਰਿਹਾ।