Galatians 1:12 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਮੈਨੂੰ ਇਹ ਖੁਸ਼ਖਬਰੀ ਕਿਸੇ ਮਨੁੱਖ ਵਲੋਂ ਨਹੀਂ ਮਿਲੀ ਸੀ। ਕਿਸੇ ਮਨੁੱਖ ਨੇ ਮੈਨੂੰ ਇਹ ਖੁਸ਼ਖਬਰੀ ਨਹੀਂ ਪੜ੍ਹਾਈ। ਮੈਨੂੰ ਇਹ ਯਿਸੂ ਮਸੀਹ ਨੇ ਦਿੱਤੀ ਸੀ। ਉਸ ਨੇ ਇਹ ਖੁਸ਼ਖਬਰੀ ਮੈਨੂੰ ਪ੍ਰਗਟ ਕੀਤੀ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੈਂ ਇਹ ਕਿਸੇ ਮਨੁੱਖ ਤੋਂ ਨਹੀਂ ਪ੍ਰਾਪਤ ਕੀਤਾ ਅਤੇ ਨਾ ਹੀ ਕਿਸੇ ਨੇ ਮੈਨੂੰ ਸਿਖਾਇਆ ਸੀ । ਇਹ ਯਿਸੂ ਮਸੀਹ ਨੇ ਮੇਰੇ ਉੱਤੇ ਪ੍ਰਗਟ ਕੀਤਾ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੈਨੂੰ ਉਹ ਕਿਸੇ ਵੀ ਆਦਮੀ ਤੋਂ ਪ੍ਰਾਪਤ ਨਹੀਂ ਹੋਈ, ਨਾ ਹੀ ਮੈਨੂੰ ਇਹ ਸਿਖਾਈ ਗਈ ਸੀ; ਸਗੋਂ ਇਹ ਮੈਨੂੰ ਯਿਸ਼ੂ ਮਸੀਹ ਦੇ ਪ੍ਰਕਾਸ਼ ਦੇ ਰਾਹੀਂ ਪ੍ਰਾਪਤ ਹੋਈ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਮੈਨੂੰ ਨਾ ਤਾਂ ਇਨਸਾਨ ਕੋਲੋਂ ਮਿਲੀ, ਨਾ ਹੀ ਮੈਂ ਸਿਖਾਇਆ ਗਿਆ ਸਗੋਂ ਉਹ ਯਿਸੂ ਮਸੀਹ ਦੇ ਪਰਕਾਸ਼ ਦੀ ਰਾਹੀਂ ਮੈਨੂੰ ਪਰਾਪਤ ਹੋਈ
Punjabi ERV
ਮੈਨੂੰ ਇਹ ਖੁਸ਼ਖਬਰੀ ਕਿਸੇ ਮਨੁੱਖ ਵਲੋਂ ਨਹੀਂ ਮਿਲੀ ਸੀ। ਕਿਸੇ ਮਨੁੱਖ ਨੇ ਮੈਨੂੰ ਇਹ ਖੁਸ਼ਖਬਰੀ ਨਹੀਂ ਪਢ਼ਾਈ। ਮੈਨੂੰ ਇਹ ਯਿਸੂ ਮਸੀਹ ਨੇ ਦਿੱਤੀ ਸੀ। ਉਸਨੇ ਇਹ ਖੁਸ਼ਖਬਰੀ ਮੈਨੂੰ ਪ੍ਰਗਟ ਕੀਤੀ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਮੈਨੂੰ ਨਾ ਤਾਂ ਕਿਸੇ ਇਨਸਾਨ ਕੋਲੋਂ ਮਿਲੀ, ਅਤੇ ਨਾ ਮੈਂਨੂੰ ਇਹ ਸਿਖਾਈ ਗਈ ਸਗੋਂ ਯਿਸੂ ਮਸੀਹ ਦੇ ਪਰਕਾਸ਼ ਦੇ ਰਾਹੀਂ ਮੈਨੂੰ ਪ੍ਰਾਪਤ ਹੋਈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو نا تے اوہ مَینُوں بندیاں ولّوں اَپڑی تے نا مَینُوں کِسے سِکھائی۔ پر یِسُوع مسِیح ولّوں مَینُوں اوہدا اِلہام ہویا۔
Punjabi Standard Bible (Punjabi Standard Bible) 2023
ਕਿਉਂਕਿ ਨਾ ਤਾਂ ਮੈਂ ਇਹ ਕਿਸੇ ਮਨੁੱਖ ਤੋਂ ਪ੍ਰਾਪਤ ਕੀਤੀ ਅਤੇ ਨਾ ਹੀ ਮੈਨੂੰ ਸਿਖਾਈ ਗਈ, ਸਗੋਂ ਯਿਸੂ ਮਸੀਹ ਦੇ ਪਰਕਾਸ਼ ਦੁਆਰਾ ਮੈਨੂੰ ਪ੍ਰਾਪਤ ਹੋਈ।