Galatians 1:13 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਤੁਸੀਂ ਮੇਰੇ ਪਿੱਛਲੇ ਜੀਵਨ ਬਾਰੇ ਸੁਣ ਚੁੱਕੇ ਹੋ। ਮੈਂ ਯਹੂਦੀ ਧਰਮ ਦਾ ਅਨੁਯਾਈ ਸਾਂ। ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਬਹੁਤ ਸਤਾਇਆ ਸੀ, ਅਤੇ ਮੈਂ ਇਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤੁਸੀਂ ਮੇਰੇ ਉਸ ਜੀਵਨ ਬਾਰੇ ਸੁਣ ਚੁੱਕੇ ਹੋ, ਜਦੋਂ ਮੈਂ ਯਹੂਦੀ ਮਤ ਦਾ ਮੰਨਣ ਵਾਲਾ ਸੀ । ਤੁਸੀਂ ਜਾਣਦੇ ਹੀ ਹੋ ਕਿ ਕਿਸ ਤਰ੍ਹਾਂ ਮੈਂ ਪਰਮੇਸ਼ਰ ਦੀ ਕਲੀਸਿਯਾ ਨੂੰ ਬੇਰਹਿਮੀ ਨਾਲ ਸਤਾਉਂਦਾ ਸੀ ਅਤੇ ਉਸ ਨੂੰ ਨਾਸ਼ ਕਰ ਰਿਹਾ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਤੁਸੀਂ ਯਹੂਦੀ ਧਰਮ ਵਿੱਚ ਮੇਰੀ ਪਿਛਲੀ ਜੀਵਨ ਸ਼ੈਲੀ ਬਾਰੇ ਸੁਣਿਆ ਹੈ, ਮੈਂ ਪਰਮੇਸ਼ਵਰ ਦੀ ਕਲੀਸਿਆ ਨੂੰ ਕਿੰਨਾ ਸਤਾਇਆ ਅਤੇ ਇਸਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਯਹੂਦੀਆਂ ਦੇ ਮਤ ਵਿੱਚ ਜਿਹੜਾ ਅੱਗੇ ਮੇਰਾ ਚਲਣ ਸੀ ਸੋ ਤੁਸਾਂ ਉਹ ਦੀ ਖਬਰ ਸੁਣ ਹੀ ਲਈ ਭਈ ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਹੱਦੋਂ ਬਾਹਰ ਸਤਾਉਂਦਾ ਅਤੇ ਉਹ ਨੂੰ ਬਰਬਾਦ ਕਰਦਾ ਸਾਂ
Punjabi ERV
ਤੁਸੀਂ ਮੇਰੇ ਪਿਛਲੇ ਜੀਵਨ ਬਾਰੇ ਸੁਣ ਚੁੱਕੇ ਹੋ। ਮੈਂ ਯਹੂਦੀ ਧਰਮ ਦਾ ਅਨੁਯਾਈ ਸਾਂ। ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਬਹੁਤ ਸਤਾਇਆ ਸੀ, ਅਤੇ ਮੈਂ ਇਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਯਹੂਦੀਆਂ ਦੇ ਮਤ ਜੋ ਮੇਰਾ ਪਹਿਲਾਂ ਚਾਲ-ਚਲਣ ਸੀ, ਤੁਸੀਂ ਉਹ ਦੀ ਖ਼ਬਰ ਸੁਣ ਹੀ ਲਈ ਭਈ ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਬਹੁਤ ਸਤਾਉਂਦਾ ਅਤੇ ਨਾਸ ਕਰਦਾ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایس لئی پئی یہُودی طریقے وِچ جیہڑا میرا حال سی۔ تُساں سُن ای لیا اے۔ مَیں خُدا دی کلِیسیا نُوں حدّوں وَدّھ کے ستاؤندا تے برباد کر دا ساں۔
Punjabi Standard Bible (Punjabi Standard Bible) 2023
ਤੁਸੀਂ ਯਹੂਦੀ ਪੰਥ ਵਿੱਚ ਮੇਰੇ ਪਹਿਲੇ ਚਾਲ-ਚਲਣ ਬਾਰੇ ਸੁਣਿਆ ਹੈ ਕਿ ਮੈਂ ਪਰਮੇਸ਼ਰ ਦੀ ਕਲੀਸਿਯਾ ਨੂੰ ਹੱਦੋਂ ਵੱਧ ਸਤਾਉਂਦਾ ਅਤੇ ਨਾਸ ਕਰਦਾ ਸੀ