Galatians 1:16 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰਮੇਸ਼ੁਰ ਚਾਹੁੰਦਾ ਸੀ ਕਿ ਮੈਂ ਉਸ ਦੇ ਪੁੱਤਰ ਬਾਰੇ ਗੈਰ ਯਹੂਦੀਆਂ ਨੂੰ ਖੁਸ਼ਖਬਰੀ ਦੱਸਾਂ। ਇਸ ਲਈ ਪਰਮੇਸ਼ੁਰ ਨੇ ਮੈਨੂੰ ਆਪਣੇ ਪੁੱਤਰ ਬਾਰੇ ਪ੍ਰਕਾਸ਼ ਕੀਤਾ। ਜਦੋਂ ਪਰਮੇਸ਼ੁਰ ਨੇ ਮੈਨੂੰ ਬੁਲਾਇਆ, ਮੈਂ ਕਿਸੇ ਮਨੁੱਖ ਪਾਸੋਂ ਸਲਾਹ ਜਾਂ ਸਹਾਇਤਾ ਨਹੀਂ ਮੰਗੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿ ਉਹ ਮੇਰੇ ਉੱਤੇ ਆਪਣੇ ਪੁੱਤਰ ਨੂੰ ਪ੍ਰਗਟ ਕਰਨ ਤਾਂ ਜੋ ਮੈਂ ਪਰਾਈਆਂ ਕੌਮਾਂ ਨੂੰ ਉਹਨਾਂ ਦਾ ਸ਼ੁਭ ਸਮਾਚਾਰ ਸੁਣਾਵਾਂ, ਇਸ ਦੇ ਲਈ ਮੈਂ ਕਿਸੇ ਮਨੁੱਖ ਤੋਂ ਸਲਾਹ ਨਹੀਂ ਲਈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿ ਆਪਣੇ ਪੁੱਤਰ ਨੂੰ ਮੇਰੇ ਵਿੱਚ ਪ੍ਰਗਟ ਕਰੇ ਤਾਂ ਜੋ ਮੈਂ ਉਸ ਦਾ ਪਰਾਈਆਂ ਕੌਮਾਂ ਵਿੱਚ ਪ੍ਰਚਾਰ ਕਰ ਸਕਾਂ, ਮੇਰਾ ਤੁਰੰਤ ਜਵਾਬ ਕਿਸੇ ਮਨੁੱਖ ਨਾਲ ਸਲਾਹ ਕਰਨਾ ਨਹੀਂ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਜੋ ਆਪਣੇ ਪੁੱਤ੍ਰ ਨੂੰ ਮੇਰੇ ਵਿੱਚ ਪਰਕਾਸ਼ ਕਰੇ ਭਈ ਮੈਂ ਉਹ ਦੀ ਖੁਸ਼ ਖਬਰੀ ਪਰਾਈਆਂ ਕੌਮਾਂ ਵਿੱਚ ਸੁਣਾਵਾਂ ਤਦੋਂ ਹੀ ਮੈਂ ਮਾਸ ਅਤੇ ਲਹੂ ਤੋਂ ਸਲਾਹ ਨਾ ਪੁੱਛੀ
Punjabi ERV
ਪਰਮੇਸ਼ੁਰ ਚਾਹੁੰਦਾ ਸੀ ਕਿ ਮੈਂ ਉਸਦੇ ਪੁੱਤਰ ਬਾਰੇ ਗੈਰ ਯਹੂਦੀਆਂ ਨੂੰ ਖੁਸ਼ਖਬਰੀ ਦੱਸਾਂ। ਇਸ ਲਈ ਪਰਮੇਸ਼ੁਰ ਨੇ ਮੈਨੂੰ ਆਪਣੇ ਪੁੱਤਰ ਬਾਰੇ ਪ੍ਰਕਾਸ਼ ਕੀਤਾ। ਜਦੋਂ ਪਰਮੇਸ਼ੁਰ ਨੇ ਮੈਨੂੰ ਬੁਲਾਇਆ, ਮੈਂ ਕਿਸੇ ਮਨੁੱਖ ਪਾਸੋਂ ਸਲਾਹ ਜਾਂ ਸਹਾਇਤਾ ਨਹੀਂ ਮੰਗੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿ ਆਪਣੇ ਪੁੱਤਰ ਦਾ ਮੇਰੇ ਵਿੱਚ ਪਰਕਾਸ਼ ਕਰੇ ਕਿ ਮੈਂ ਉਹ ਦੀ ਖੁਸ਼ਖਬਰੀ ਪਰਾਈਆਂ ਕੌਮਾਂ ਵਿੱਚ ਸੁਣਾਵਾਂ ਤਦ ਮੈਂ ਮਾਸ ਅਤੇ ਲਹੂ ਤੋਂ ਸਲਾਹ ਨਾ ਲਈ,
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پئی اپنے پُتر نُوں میرے دِل وِچ ظاہر کرے۔ ایس کر کے پئی غیر قوماں وِچ مَیں اوہدی خُوشخبری دیاں۔ تے نا مَیں گوشت تے لہو کولوں صلاح پُچھی۔
Punjabi Standard Bible (Punjabi Standard Bible) 2023
ਕਿ ਉਹ ਆਪਣੇ ਪੁੱਤਰ ਨੂੰ ਮੇਰੇ ਵਿੱਚ ਪਰਗਟ ਕਰੇ ਤਾਂਕਿ ਮੈਂ ਪਰਾਈਆਂ ਕੌਮਾਂ ਵਿੱਚ ਉਸ ਦੀ ਖੁਸ਼ਖ਼ਬਰੀ ਸੁਣਾਵਾਂ, ਤਾਂ ਉਸ ਵੇਲੇ ਮੈਂ ਲਹੂ ਅਤੇ ਮਾਸ ਤੋਂ ਸਲਾਹ ਨਾ ਲਈ