Galatians 1:17 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਮੈਂ ਯਰੂਸ਼ਲਮ ਵਿੱਚ ਰਸੂਲਾਂ ਨੂੰ ਮਿਲਣ ਨਹੀਂ ਗਿਆ। ਇਹ ਲੋਕ ਮੇਰੇ ਤੋਂ ਵੀ ਪਹਿਲਾਂ ਹੀ ਰਸੂਲ ਸਨ। ਪਰ ਮੈਂ ਤੁਰੰਤ ਅਰਬ ਦੇਸ਼ ਨੂੰ ਚੱਲਾ ਗਿਆ। ਬਾਦ ਵਿੱਚ ਮੈਂ ਦੰਮਿਸਕ ਸ਼ਹਿਰ ਵਿੱਚ ਵਾਪਸ ਚੱਲਾ ਗਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੈਂ ਯਰੂਸ਼ਲਮ ਵਿੱਚ ਉਹਨਾਂ ਕੋਲ ਵੀ ਨਹੀਂ ਗਿਆ ਜੋ ਮੇਰੇ ਤੋਂ ਪਹਿਲਾਂ ਪ੍ਰਮੁੱਖ ਰਸੂਲ ਸਨ । ਇਸ ਦੇ ਬਾਅਦ ਮੈਂ ਤੁਰੰਤ ਅਰਬ ਗਿਆ ਅਤੇ ਉੱਥੋਂ ਫਿਰ ਮੈਂ ਦਮਿਸ਼ਕ ਨੂੰ ਮੁੜ ਆਇਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੈਂ ਉਨ੍ਹਾਂ ਲੋਕਾਂ ਨੂੰ ਦੇਖਣ ਲਈ ਯੇਰੂਸ਼ਲੇਮ ਨਹੀਂ ਗਿਆ ਜੋ ਮੇਰੇ ਤੋਂ ਪਹਿਲਾਂ ਰਸੂਲ ਸਨ, ਪਰ ਮੈਂ ਅਰਬ ਦੇਸ਼ ਗਿਆ। ਅਤੇ ਬਾਅਦ ਵਿੱਚ ਮੈਂ ਦੰਮਿਸ਼ਕ ਸ਼ਹਿਰ ਵਾਪਸ ਆ ਗਿਆ।
Punjabi Bible 2016 - ਪਵਿੱਤਰ ਬਾਈਬਲ O.V.
ਨਾ ਯਰੂਸ਼ਲਮ ਨੂੰ ਓਹਨਾਂ ਕੋਲ ਗਿਆ ਜਿਹੜੇ ਮੈਥੋਂ ਪਹਿਲਾਂ ਰਸੂਲ ਬਣੇ ਸਨ ਸਗੋਂ ਮੈਂ ਅਰਬ ਨੂੰ ਚੱਲਿਆ ਗਿਆ ਅਤੇ ਫੇਰ ਦੰਮਿਸਕ ਨੂੰ ਮੁੜ ਆਇਆ।।
Punjabi ERV
ਮੈਂ ਯਰੂਸ਼ਲਮ ਵਿੱਚ ਰਸੂਲਾਂ ਨੂੰ ਮਿਲਣ ਨਹੀਂ ਗਿਆ। ਇਹ ਲੋਕ ਮੇਰੇ ਤੋਂ ਵੀ ਪਹਿਲਾਂ ਹੀ ਰਸੂਲ ਸਨ। ਪਰ ਮੈਂ ਤੁਰੰਤ ਅਰਬ ਦੇਸ਼ ਨੂੰ ਚਲਾ ਗਿਆ। ਬਾਦ ਵਿੱਚ ਮੈਂ ਦੰਮਿਸਕ ਸ਼ਹਿਰ ਵਿੱਚ ਵਾਪਸ ਚਲਾ ਗਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਨਾ ਯਰੂਸ਼ਲਮ ਵਿੱਚ ਉਹਨਾਂ ਕੋਲ ਗਿਆ ਜਿਹੜੇ ਮੇਰੇ ਤੋਂ ਪਹਿਲਾਂ ਰਸੂਲ ਬਣੇ ਸਨ ਸਗੋਂ ਮੈਂ ਅਰਬ ਨੂੰ ਚੱਲਿਆ ਗਿਆ ਅਤੇ ਫੇਰ ਦੰਮਿਸ਼ਕ ਨੂੰ ਮੁੜ ਆਇਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے نا یرُوشلِیم وِچ اوہناں دے کول گیا۔ جیہڑے مَیتھوں پہلے رسُول سن۔ سگوں عرب نُوں ٹُر گیا۔ تے فیر اوتھوں دمِشق پرت آیا۔
Punjabi Standard Bible (Punjabi Standard Bible) 2023
ਅਤੇ ਨਾ ਹੀ ਯਰੂਸ਼ਲਮ ਵਿੱਚ ਉਨ੍ਹਾਂ ਦੇ ਕੋਲ ਗਿਆ ਜਿਹੜੇ ਮੇਰੇ ਤੋਂ ਪਹਿਲਾਂ ਰਸੂਲ ਸਨ, ਬਲਕਿ ਮੈਂ ਅਰਬ ਨੂੰ ਗਿਆ ਅਤੇ ਫੇਰ ਦੰਮਿਸਕ ਨੂੰ ਮੁੜ ਆਇਆ।