Galatians 1:6 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਥੋੜਾ ਸਮਾਂ ਪਹਿਲਾਂ, ਪਰਮੇਸ਼ੁਰ ਨੇ ਤੁਹਾਨੂੰ ਆਪਣੇ ਪੈਰੋਕਾਰ ਹੋਣ ਲਈ ਬੁਲਾਇਆ ਸੀ। ਪਰਮੇਸ਼ੁਰ ਨੇ ਤੁਹਾਨੂੰ ਮਸੀਹ ਦੀ ਕਿਰਪਾ ਰਾਹੀਂ ਸੱਦਿਆ। ਪਰ ਮੈਂ ਤੁਸਾਂ ਲੋਕਾਂ ਉੱਤੇ ਬੜਾ ਹੈਰਾਨ ਹਾਂ ਕਿਉਂ ਕਿ ਤੁਸੀਂ ਇੱਕ ਵੱਖਰੀ ਖੁਸ਼ਖਬਰੀ ਵੱਲ ਮੁੜ ਰਹੇ ਹੋ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੈਂ ਹੈਰਾਨ ਹਾਂ ਕਿ ਤੁਸੀਂ ਇੰਨੀ ਜਲਦੀ ਪਰਮੇਸ਼ਰ ਵੱਲੋਂ ਜਿਹਨਾਂ ਨੇ ਤੁਹਾਨੂੰ ਮਸੀਹ ਦੀ ਕਿਰਪਾ ਦੁਆਰਾ ਸੱਦਿਆ ਹੈ, ਮੂੰਹ ਮੋੜ ਕੇ ਕਿਸੇ ਦੂਜੇ ਹੀ ਸ਼ੁਭ ਸਮਾਚਾਰ ਵੱਲ ਜਾ ਰਹੇ ਹੋ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੈਂ ਹੈਰਾਨ ਹਾਂ ਕਿ ਤੁਸੀਂ ਉਸ ਨੂੰ ਇੰਨੀ ਜਲਦੀ ਛੱਡ ਰਹੇ ਹੋ ਜਿਸਨੇ ਤੁਹਾਨੂੰ ਮਸੀਹ ਦੀ ਕਿਰਪਾ ਵਿੱਚ ਰਹਿਣ ਲਈ ਬੁਲਾਇਆ ਹੈ ਅਤੇ ਤੁਸੀਂ ਇੱਕ ਹੋਰ ਖੁਸ਼ਖ਼ਬਰੀ ਵੱਲ ਮੁੜ ਰਹੇ ਹੋ
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਅਚਰਜ ਹੁੰਦਾ ਹਾਂ ਜੋ ਤੁਸੀਂ ਉਸ ਤੋਂ ਜਿਹ ਨੇ ਮਸੀਹ ਦੀ ਕਿਰਪਾ ਵਿੱਚ ਤੁਹਾਨੂੰ ਸੱਦਿਆ ਐਨੀ ਛੇਤੀ ਹੋਰ ਕਿਸੇ ਖੁਸ਼ ਖਬਰੀ ਦੀ ਵੱਲ ਝੁੱਕਦੇ ਜਾਂਦੇ ਹੋ
Punjabi ERV
ਥੋਡ਼ਾ ਸਮਾਂ ਪਹਿਲਾਂ, ਪਰਮੇਸ਼ੁਰ ਨੇ ਤੁਹਾਨੂੰ ਆਪਣੇ ਪੈਰੋਕਾਰ ਹੋਣ ਲਈ ਬੁਲਾਇਆ ਸੀ। ਪਰਮੇਸ਼ੁਰ ਨੇ ਤੁਹਾਨੂੰ ਮਸੀਹ ਦੀ ਕਿਰਪਾ ਰਾਹੀਂ ਸਦਿਆ। ਪਰ ਮੈਂ ਤੁਸਾਂ ਲੋਕਾਂ ਉੱਤੇ ਬਡ਼ਾ ਹੈਰਾਣ ਹਾਂ ਕਿਉਂਕਿ ਤੁਸੀਂ ਇੱਕ ਵਖਰੀ ਖੁਸ਼ ਖਬਰੀ ਵੱਲ ਮੁਡ਼ ਰਹੇ ਹੋ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਹੈਰਾਨ ਹੁੰਦਾ ਹਾਂ ਕਿ ਜਿਸ ਨੇ ਮਸੀਹ ਦੀ ਕਿਰਪਾ ਵਿੱਚ ਤੁਹਾਨੂੰ ਸੱਦਿਆ, ਐਨੀ ਛੇਤੀ ਕਿਉਂ ਕਿਸੇ ਹੋਰ ਖੁਸ਼ਖਬਰੀ ਵੱਲ ਮਨ ਲਗਾਉਂਦੇ ਹੋ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
مَینُوں اچرج جاپدا اے پئی تُسی ایڈی چھیتی اوہدے ولّوں پھر کے جِس تُہانوں مسِیح دے فضل نال سدّیا کِسے ہور خُوشخبری ولّ دھیان کر دے ہو۔
Punjabi Standard Bible (Punjabi Standard Bible) 2023
ਮੈਂ ਹੈਰਾਨ ਹਾਂ ਕਿ ਤੁਸੀਂ ਉਸ ਤੋਂ ਜਿਸ ਨੇ ਤੁਹਾਨੂੰ ਮਸੀਹ ਦੀ ਕਿਰਪਾ ਵਿੱਚ ਸੱਦਿਆ ਐਨੀ ਜਲਦੀ ਬੇਮੁੱਖ ਹੋ ਕੇ ਕਿਸੇ ਹੋਰ ਖੁਸ਼ਖ਼ਬਰੀ ਵੱਲ ਮੁੜ ਰਹੇ ਹੋ।