Galatians 1:9 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਗੱਲ ਮੈਂ ਪਹਿਲੋਂ ਵੀ ਆਖੀ ਸੀ ਅਤੇ ਹੁਣ ਮੈਂ ਫ਼ੇਰ ਆਖਦਾ ਹਾਂ ਕਿ ਤੁਸੀਂ ਪਹਿਲਾਂ ਹੀ ਸੱਚੀ ਖੁਸ਼ਖਬਰੀ ਨੂੰ ਪ੍ਰਵਾਨ ਕਰ ਚੁੱਕੇ ਹੋ। ਜੋ ਕੋਈ ਵਿਅਕਤੀ ਤੁਹਾਨੂੰ ਮੁਕਤੀ ਦਾ ਕੋਈ ਹੋਰ ਮਾਰਗ ਦੱਸਦਾ ਹੈ ਉਸ ਨੂੰ ਨਿੰਦਿਆ ਜਾਣਾ ਚਾਹੀਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਕਿਹਾ ਹੈ, ਉਸੇ ਤਰ੍ਹਾਂ ਮੈਂ ਫਿਰ ਕਹਿੰਦਾ ਹਾਂ ਕਿ ਜੇਕਰ ਕੋਈ ਉਸ ਸ਼ੁਭ ਸਮਾਚਾਰ ਤੋਂ ਜੋ ਤੁਸੀਂ ਸਵੀਕਾਰ ਕੀਤਾ ਹੈ, ਕੋਈ ਵੱਖਰਾ ਸ਼ੁਭ ਸਮਾਚਾਰ ਤੁਹਾਨੂੰ ਸੁਣਾਵੇ, ਤਾਂ ਉਸ ਨੂੰ ਸਰਾਪ ਲੱਗੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿਵੇਂ ਕਿ ਅਸੀਂ ਪਹਿਲਾਂ ਹੀ ਕਿਹਾ ਹੈ, ਉਸੇ ਤਰ੍ਹਾਂ ਹੁਣ ਮੈਂ ਦੁਬਾਰਾ ਕਹਿੰਦਾ ਹਾਂ: ਜੇ ਕੋਈ ਉਸ ਖੁਸ਼ਖ਼ਬਰੀ ਜਿਹੜੀ ਤੁਸੀਂ ਕਬੂਲ ਕੀਤੀ, ਇਸ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਖੁਸ਼ਖ਼ਬਰੀ ਸੁਣਾਵੇ ਤਾਂ ਉਹ ਸਰਾਪਤ ਹੋਵੇ।
Punjabi Bible 2016 - ਪਵਿੱਤਰ ਬਾਈਬਲ O.V.
ਜਿੱਕੁਰ ਅਸਾਂ ਅੱਗੇ ਕਿਹਾ ਹੈ ਤਿੱਕੁਰ ਮੈਂ ਹੁਣ ਫੇਰ ਵੀ ਆਖਦਾ ਹਾਂ ਭਈ ਜੇ ਕੋਈ ਉਸ ਖੁਸ਼ ਖਬਰੀ ਤੋਂ ਬਿਨਾ ਜਿਹੜੀ ਤੁਸਾਂ ਕਬੂਲ ਕੀਤੀ ਤੁਹਾਨੂੰ ਕੋਈ ਹੋਰ ਖੁਸ਼ ਖਬਰੀ ਸੁਣਾਵੇ ਤਾਂ ਉਹ ਸਰਾਪਤ ਹੋਵੇ!
Punjabi ERV
ਇਹ ਗੱਲ ਮੈਂ ਪਹਿਲੋਂ ਵੀ ਆਖੀ ਸੀ ਅਤੇ ਹੁਣ ਮੈਂ ਫ਼ੇਰ ਆਖਦਾ ਹਾਂ ਕਿ ਤੁਸੀਂ ਪਹਿਲਾਂ ਹੀ ਸੱਚੀ ਖੁਸ਼ਖਬਰੀ ਨੂੰ ਪ੍ਰਵਾਨ ਕਰ ਚੁੱਕੇ ਹੋ। ਜੋ ਕੋਈ ਵਿਅਕਤੀ ਤੁਹਾਨੂੰ ਮੁਕਤੀ ਦਾ ਕੋਈ ਹੋਰ ਮਾਰਗ ਦੱਸਦਾ ਹੈ ਉਸਨੂੰ ਨਿੰਦਿਆ ਜਾਣਾ ਚਾਹੀਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਿਵੇਂ ਅਸੀਂ ਪਹਿਲਾਂ ਕਿਹਾ ਹੈ ਉਵੇਂ ਮੈਂ ਹੁਣ ਫੇਰ ਆਖਦਾ ਹਾਂ ਭਈ ਜੇ ਕੋਈ ਉਸ ਖੁਸ਼ਖਬਰੀ ਜਿਹੜੀ ਤੁਸੀਂ ਕਬੂਲ ਕੀਤੀ, ਇਸ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਖੁਸ਼ਖਬਰੀ ਸੁਣਾਵੇ ਤਾਂ ਉਹ ਸਰਾਪਤ ਹੋਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جیہا اسی پہلاں آکھ چُکے آں۔ تِہا ای ہُن مَیں فیر وی تُہانوں آکھنا آں۔ پئی اوس خُوشخبری دے بِناں جیہڑی تُساں قبول کِیتی سی جے کوئی تُہانوں ہور خُوشخبری سُنائے سو لعنتی ہوئے۔
Punjabi Standard Bible (Punjabi Standard Bible) 2023
ਜਿਵੇਂ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ, ਹੁਣ ਮੈਂ ਫੇਰ ਕਹਿੰਦਾ ਹਾਂ ਕਿ ਜੇ ਕੋਈ ਤੁਹਾਨੂੰ ਉਸ ਖੁਸ਼ਖ਼ਬਰੀ ਦੇ ਉਲਟ ਜੋ ਤੁਸੀਂ ਸਵੀਕਾਰ ਕੀਤੀ, ਕੋਈ ਹੋਰ ਖੁਸ਼ਖ਼ਬਰੀ ਸੁਣਾਉਂਦਾ ਹੈ ਤਾਂ ਉਹ ਸਰਾਪੀ ਹੋਵੇ।