Galatians 2:13 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਪਤਰਸ ਪੱਖੰਡੀ ਸੀ। ਹੋਰ ਯਹੂਦੀ ਵਿਸ਼ਵਾਸੀ ਵੀ ਪਤਰਸ ਨਾਲ ਰਲ ਗਏ। ਇਸ ਲਈ ਉਹ ਵੀ ਪਾਖੰਡੀ ਸਨ। ਬਰਨਬਾਸ ਵੀ ਉਨ੍ਹਾਂ ਯਹੂਦੀਆਂ ਤੋਂ ਪ੍ਰਭਾਵਿਤ ਸੀ ਅਤੇ ਉਹ ਵੀ ਇੱਕ ਕਪਟੀ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਬਾਕੀ ਯਹੂਦੀ ਵੀ ਪਤਰਸ ਦੇ ਨਾਲ ਇਸ ਪਖੰਡ ਵਿੱਚ ਮਿਲ ਗਏ ਇੱਥੋਂ ਤੱਕ ਕਿ ਬਰਨਾਬਾਸ ਵੀ ਉਹਨਾਂ ਦੇ ਇਸ ਪਖੰਡ ਵਿੱਚ ਫਸ ਕੇ ਭਟਕ ਗਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਬਾਕੀ ਯਹੂਦੀ ਵਿਸ਼ਵਾਸੀ ਉਸ ਦੇ ਪਖੰਡ ਵਿੱਚ ਸ਼ਾਮਲ ਹੋ ਗਏ, ਬਰਨਬਾਸ ਵੀ ਉਨ੍ਹਾਂ ਦੇ ਪਖੰਡ ਦੇ ਕਾਰਨ ਕੁਰਾਹੇ ਪੈ ਗਿਆ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਬਾਕੀ ਯਹੂਦੀਆਂ ਨੇ ਵੀ ਉਹ ਦੇ ਨਾਲ ਦੁਰੰਗੀ ਕੀਤੀ ਐਥੋਂ ਤੀਕ ਜੋ ਬਰਨਬਾਸ ਵੀ ਓਹਨਾਂ ਦੀ ਦੁਰੰਗੀ ਨਾਲ ਭਰਮਾਇਆ ਗਿਆ
Punjabi ERV
ਇਸ ਲਈ ਪਤਰਸ ਪਖੰਡੀ ਸੀ। ਹੋਰ ਯਹੂਦੀ ਆਸਥਾਵਾਨ ਵੀ ਪਤਰਸ ਨਾਲ ਰਲ ਗਏ। ਇਸ ਲਈ ਉਹ ਵੀ ਪਾਖੰਡੀ ਸਨ। ਬਰਨਬਾਸ ਵੀ ਉਨ੍ਹਾਂ ਯਹੂਦੀਆਂ ਤੋਂ ਪ੍ਰਭਾਵਿਤ ਸੀ ਅਤੇ ਉਹ ਵੀ ਇੱਕ ਕਪਟੀ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਬਾਕੀ ਯਹੂਦੀਆਂ ਨੇ ਵੀ ਉਹਨਾਂ ਦੇ ਨਾਲ ਕਪਟ ਕੀਤਾ ਐਥੋਂ ਤੱਕ ਜੋ ਬਰਨਬਾਸ ਵੀ ਉਹਨਾਂ ਦੇ ਕਪਟ ਨਾਲ ਭਰਮਾਇਆ ਗਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے رہندے یہُودی وی اوہدے نال رَل کے دو رنگی چلّے۔ ایتھوں تِیکر پئی برنباس وی اوہناں نال دو رنگی وِچ رُڑھ وَگیا۔
Punjabi Standard Bible (Punjabi Standard Bible) 2023
ਉਸ ਦੇ ਇਸ ਪਖੰਡ ਵਿੱਚ ਬਾਕੀ ਯਹੂਦੀਆਂ ਨੇ ਵੀ ਉਸ ਦਾ ਸਾਥ ਦਿੱਤਾ, ਇੱਥੋਂ ਤੱਕ ਕਿ ਬਰਨਬਾਸ ਵੀ ਉਨ੍ਹਾਂ ਦੇ ਇਸ ਪਖੰਡ ਨਾਲ ਭਰਮਾਇਆ ਗਿਆ।