Galatians 2:17 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਅਸੀਂ ਯਹੂਦੀਆਂ ਦੇ ਮਸੀਹ ਨੂੰ ਅਪਨਾਇਆ ਤਾਂ ਜੋ ਅਸੀਂ ਧਰਮੀ ਬਣਾਏ ਜਾਈਏ। ਇਸ ਲਈ ਇਹ ਸਪੱਸ਼ਟ ਹੈ ਕਿ ਅਸੀਂ ਵੀ ਪਾਪੀ ਸਾਂ। ਕੀ ਇਸਦਾ ਭਾਵ ਇਹ ਹੈ ਕਿ ਮਸੀਹ ਸਾਨੂੰ ਪਾਪੀ ਬਣਾਉਂਦਾ ਹੈ? ਬਿਲਕੁਲ ਨਹੀਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਅਸੀਂ ਜੋ ਮਸੀਹ ਦੇ ਦੁਆਰਾ ਨੇਕ ਠਹਿਰਾਏ ਜਾਣਾ ਚਾਹੁੰਦੇ ਹਾਂ, ਜੇਕਰ ਅਸੀਂ ਵੀ ਪਾਪੀ ਨਿਕਲੀਏ ਤਾਂ ਕੀ ਇਸ ਦਾ ਅਰਥ ਇਹ ਹੈ ਕਿ ਮਸੀਹ ਪਾਪ ਦਾ ਕਾਰਨ ਹਨ? ਨਹੀਂ, ਕਦੀ ਵੀ ਨਹੀਂ!
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਪਰ ਜੇ, ਮਸੀਹ ਵਿੱਚ ਧਰਮੀ ਹੋਣ ਦੀ ਭਾਲ ਵਿੱਚ, ਅਸੀਂ ਯਹੂਦੀ ਆਪਣੇ ਆਪ ਨੂੰ ਵੀ ਪਾਪੀਆਂ ਵਿੱਚ ਪਾਉਂਦੇ ਹਾਂ, ਤਾਂ ਕੀ ਇਸ ਦਾ ਇਹ ਮਤਲਬ ਨਹੀਂ ਕਿ ਮਸੀਹ ਪਾਪ ਦਾ ਸੇਵਾਦਾਰ ਹੋਇਆ? ਬਿਲਕੁਲ ਨਹੀਂ!
Punjabi Bible 2016 - ਪਵਿੱਤਰ ਬਾਈਬਲ O.V.
ਪਰ ਜੇ ਅਸੀਂ ਮਸੀਹ ਵਿੱਚ ਧਰਮੀ ਠਹਿਰਾਏ ਜਾਣ ਦੀ ਭਾਲ ਕਰਦਿਆਂ ਆਪ ਵੀ ਪਾਪੀ ਨਿੱਕਲੇ ਤਾਂ ਭਲਾ, ਮਸੀਹ ਪਾਪ ਦਾ ਸੇਵਾਦਾਰ ਹੋਇਆ? ਕਦੇ ਨਹੀਂ!
Punjabi ERV
ਅਸੀਂ ਯਹੂਦੀਆਂ ਦੇ ਮਸੀਹ ਨੂੰ ਅਪਨਾਇਆ ਤਾਂ ਜੋ ਅਸੀਂ ਧਰਮੀ ਬਾਣਾਏ ਜਾਈਏ। ਇਸ ਲਈ ਇਹ ਸਪਸ਼ਟ ਹੈ ਕਿ ਅਸੀਂ ਵੀ ਪਾਪੀ ਸਾਂ। ਕੀ ਇਸਦਾ ਭਾਵ ਇਹ ਹੈ ਕਿ ਮਸੀਹ ਸਾਨੂੰ ਪਾਪੀ ਬਣਾਉਂਦਾ ਹੈ? ਬਿਲਕੁਲ ਨਹੀਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਅਸੀਂ ਜਿਹੜੇ ਮਸੀਹ ਵਿੱਚ ਧਰਮੀ ਠਹਿਰਾਏ ਜਾਣ ਦੀ ਭਾਲ ਕਰਦਿਆਂ ਆਪ ਵੀ ਪਾਪੀ ਨਿੱਕਲੇ, ਤਾਂ ਕੀ ਮਸੀਹ ਪਾਪ ਦਾ ਸੇਵਾਦਾਰ ਹੋਇਆ? ਕਦੇ ਨਹੀਂ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر اسی جیہڑے مسِیح وِچ راستباز ٹھہرن دی چاہ کرنے آں جے آپی گُناہیں نِکلئے تے دسو گُناہ دا مسِیح سیوادار اے؟ کدی وی نئیں۔
Punjabi Standard Bible (Punjabi Standard Bible) 2023
ਸੋ ਅਸੀਂ ਜਿਹੜੇ ਮਸੀਹ ਵਿੱਚ ਧਰਮੀ ਠਹਿਰਨਾ ਚਾਹੁੰਦੇ ਹਾਂ, ਜੇ ਆਪ ਹੀ ਪਾਪੀ ਨਿੱਕਲਦੇ ਹਾਂ ਤਾਂ ਕੀ ਮਸੀਹ ਪਾਪ ਦਾ ਸੇਵਕ ਹੈ? ਕਦੇ ਵੀ ਨਹੀਂ!