Galatians 2:4 — Compare Translations

7 translations compared side by side

Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਹ ਮਸਲਾ ਇਸ ਲਈ ਉੱਠਿਆ ਕਿਉਂਕਿ ਕੁਝ ਝੂਠੇ ਵਿਸ਼ਵਾਸੀ ਜਾਸੂਸੀ ਕਰਨ ਦੇ ਲਈ ਸਾਡੇ ਵਿੱਚ ਆ ਮਿਲੇ ਸਨ ਜੋ ਸਾਡੀ ਉਸ ਆਜ਼ਾਦੀ ਦੀ ਸੂਹ ਵਿੱਚ ਰਹਿੰਦੇ ਸਨ ਜੋ ਸਾਨੂੰ ਮਸੀਹ ਵਿੱਚ ਮਿਲੀ ਹੈ ਅਤੇ ਉਹ ਸਾਨੂੰ ਗ਼ੁਲਾਮ ਬਣਾਉਣਾ ਚਾਹੁੰਦੇ ਸਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਹ ਮਾਮਲਾ ਇਸ ਲਈ ਉੱਠਿਆ ਕਿਉਂਕਿ ਕੁਝ ਝੂਠੇ ਵਿਸ਼ਵਾਸੀਆਂ ਕੁਝ ਝੂਠੇ ਵਿਸ਼ਵਾਸੀਆਂ ਨੇ ਮਸੀਹ ਯਿਸ਼ੂ ਵਿੱਚ ਸਾਡੀ ਅਜ਼ਾਦੀ ਦੀ ਜਾਸੂਸੀ ਕਰਨ ਲਈ ਸਾਡੇ ਦਰਜੇ ਵਿੱਚ ਚੋਰੀ ਵੜ ਆਏ ਤਾਂ ਕਿ ਸਾਨੂੰ ਫਿਰ ਤੋਂ ਗੁਲਾਮ ਬਣਾਉਣ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਉਨ੍ਹਾਂ ਝੂਠੇ ਭਰਾਵਾਂ ਦੇ ਕਾਰਨ ਜੋ ਚੁੱਪ ਕੀਤੇ ਉਸ ਅਜ਼ਾਦੀ ਦੀ ਸੂਹ ਲੈਣ ਲਈ ਜਿਹੜੀ ਮਸੀਹ ਯਿਸੂ ਵਿੱਚ ਸਾਨੂੰ ਮਿਲੀ ਹੋਈ ਹੈ ਚੋਰੀਂ ਵੜ ਆਏ ਭਈ ਸਾਨੂੰ ਬੰਧਨ ਵਿੱਚ ਲਿਆਉਣ
Punjabi ERV
[This verse may not be a part of this translation]
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਉਨ੍ਹਾਂ ਝੂਠੇ ਭਰਾਵਾਂ ਦੇ ਕਾਰਨ ਜੋ ਚੁੱਪ ਕੀਤੇ ਉਸ ਅਜ਼ਾਦੀ ਦੀ ਸੂਹ ਲੈਣ ਲਈ ਜਿਹੜੀ ਮਸੀਹ ਯਿਸੂ ਵਿੱਚ ਸਾਨੂੰ ਮਿਲੀ, ਚੋਰੀ ਵੜ ਆਏ ਕਿ ਸਾਨੂੰ ਬੰਧਨ ਵਿੱਚ ਲਿਆਉਣ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایہہ اوہناں جُھوٹھیاں بھراواں دے سببّوں ہویا جیہڑے چوری چوری آ وڑے سن ایس کر کے پئی اوس اَزادی دا جیہڑی سانُوں مسِیح وِچ مِلدی اے سُوہے بن کے پتا لین۔ تے سانُوں غلامی وِچ لیاؤن۔
Punjabi Standard Bible (Punjabi Standard Bible) 2023
ਪਰ ਇਹ ਮਸਲਾ ਉਨ੍ਹਾਂ ਝੂਠੇ ਭਰਾਵਾਂ ਦੇ ਕਾਰਨ ਖੜ੍ਹਾ ਹੋਇਆ ਜਿਹੜੇ ਸਾਡੀ ਉਸ ਅਜ਼ਾਦੀ ਦਾ ਭੇਤ ਲੈਣ ਲਈ ਚੋਰੀ ਅੰਦਰ ਆ ਵੜੇ ਜੋ ਮਸੀਹ ਯਿਸੂ ਵਿੱਚ ਸਾਨੂੰ ਹਾਸਲ ਹੈ, ਤਾਂਕਿ ਸਾਨੂੰ ਗੁਲਾਮ ਬਣਾਉਣ।