Galatians 3:15 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਭਰਾਵੋ ਅਤੇ ਭੈਣੋ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ। ਇੱਕ ਕਰਾਰ ਬਾਰੇ ਸੋਚੋ ਜੋ ਇੱਕ ਵਿਅਕਤੀ ਲਿਖਦਾ ਹੈ। ਜਦੋਂ ਇਹ ਕਰਾਰ ਕਾਨੂੰਨੀ ਹੁੰਦਾ ਹੈ, ਤਾਂ ਕੋਈ ਵੀ ਇਸ ਨੂੰ ਰੱਦ ਨਹੀਂ ਕਰ ਸੱਕਦਾ ਤੇ ਨਾ ਹੀ ਉਸ ਵਿੱਚ ਕੁਝ ਜੋੜ ਸੱਕਦਾ ਹੈ। ਅਤੇ ਕੋਈ ਵਿਅਕਤੀ ਉਸ ਇਕਰਾਰਨਾਮੇ ਨੂੰ ਅਣਡਿੱਠ ਨਹੀਂ ਕਰ ਸੱਕਦਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਇੱਕ ਮਨੁੱਖੀ ਉਦਾਹਰਨ ਦਿੰਦਾ ਹਾਂ: ਜਦੋਂ ਇੱਕ ਇਕਰਾਰਨਾਮਾ ਪੱਕਾ ਹੋ ਜਾਂਦਾ ਹੈ ਤਾਂ ਫਿਰ ਇਸ ਨੂੰ ਨਾ ਕੋਈ ਤੋੜ ਸਕਦਾ ਹੈ ਅਤੇ ਨਾ ਹੀ ਇਸ ਵਿੱਚ ਕੋਈ ਵਾਧਾ ਕਰ ਸਕਦਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਹੇ ਭਰਾਵੋ ਅਤੇ ਭੈਣੋ, ਮੈਨੂੰ ਰੋਜ਼ਾਨਾ ਜ਼ਿੰਦਗੀ ਤੋਂ ਇੱਕ ਉਦਾਹਰਣ ਲੈਣ ਦਿਓ। ਜਿਵੇਂ ਕਿ ਕੋਈ ਵੀ ਮਨੁੱਖ ਦਾ ਇਕਰਾਰਨਾਮਾ ਹੋਵੇ ਜਦੋਂ ਉਹ ਪੱਕਾ ਹੋ ਜਾਵੇ ਤਾਂ ਕੋਈ ਵੀ ਉਸ ਨੂੰ ਟਾਲ ਨਹੀਂ ਸਕਦਾ, ਅਤੇ ਨਾ ਉਸ ਵਿੱਚ ਕੁਝ ਵਾਧਾ ਕਰਦਾ ਹੈ। ਇਹ ਗੱਲ ਵੀ ਇਸੇ ਤਰ੍ਹਾਂ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਹੇ ਭਰਾਵੋ, ਮੈਂ ਮਨੁੱਖ ਵਾਂਙੁ ਬੋਲਦਾ ਹਾਂ - ਭਾਵੇਂ ਮਨੁੱਖ ਦਾ ਵਸੀਅਤ ਨਾਮਾ ਹੀ ਹੋਵੇ ਪਰ ਜਾਂ ਉਹ ਪੱਕਾ ਹੋ ਗਿਆ ਤਾਂ ਕੋਈ ਉਸ ਵਿੱਚ ਨਾ ਭੰਗ ਪਾਉਂਦਾ ਨਾ ਵਾਧਾ ਕਰਦਾ ਹੈ
Punjabi ERV
ਭਰਾਵੋ ਅਤੇ ਭੈਣੋ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ। ਇੱਕ ਕਰਾਰ ਬਾਰੇ ਸੋਚੋ ਜੋ ਇੱਕ ਵਿਅਕਤੀ ਲਿਖਦਾ ਹੈ। ਜਦੋਂ ਇਹ ਕਰਾਰ ਕਾਨੂੰਨੀ ਹੁੰਦਾ ਹੈ, ਤਾਂ ਕੋਈ ਵੀ ਇਸ ਨੂੰ ਰੱਦ ਨਹੀਂ ਕਰ ਸਕਦਾ ਤੇ ਨਾ ਹੀ ਉਸ ਵਿੱਚ ਕੁਝ ਜੋਡ਼ ਸਕਦਾ ਹੈ। ਅਤੇ ਕੋਈ ਵਿਅਕਤੀ ਉਸ ਇਕਰਾਰਨਾਮੇ ਨੂੰ ਅਣਡਿਠ ਨਹੀਂ ਕਰ ਸਕਦਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੇ ਭਰਾਵੋ, ਮੈਂ ਮਨੁੱਖ ਵਾਂਗੂੰ ਕਹਿੰਦਾ ਹਾਂ, ਭਾਵੇਂ ਮਨੁੱਖ ਦਾ ਇਕਰਾਰਨਾਮਾਂ ਵੀ ਹੋਵੇ ਜਦੋਂ ਉਹ ਪੱਕਾ ਹੋ ਗਿਆ ਤਾਂ ਨਾ ਕੋਈ ਉਸ ਨੂੰ ਟਾਲਦਾ ਹੈ ਅਤੇ ਨਾ ਉਸ ਵਿੱਚ ਕੁਝ ਵਾਧਾ ਕਰਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
بھراؤ! مَیں لوکاں وانگر آکھنا آں۔ پئی بھانویں بندیاں دا ای عہد ہوئے۔ جدوں اوہ پَکّا ہوگیا۔ تدوں کوئی اوہنوں جُھوٹھا نئیں کر دا۔ تے نا اوہدے اُتّے کُجھ وَدھاندا ای اے۔
Punjabi Standard Bible (Punjabi Standard Bible) 2023
ਹੇ ਭਾਈਓ, ਮੈਂ ਮਨੁੱਖੀ ਰੀਤੀ ਤੋਂ ਬੋਲਦਾ ਹਾਂ; ਮਨੁੱਖ ਦਾ ਇਕਰਾਰਨਾਮਾ ਵੀ ਜਦੋਂ ਪੱਕਾ ਹੋ ਜਾਂਦਾ ਹੈ ਤਾਂ ਨਾ ਕੋਈ ਉਸ ਨੂੰ ਰੱਦ ਕਰਦਾ ਅਤੇ ਨਾ ਉਸ ਵਿੱਚ ਕੁਝ ਜੋੜਦਾ ਹੈ।