Galatians 3:16 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰਮੇਸ਼ੁਰ ਨੇ ਅਬਰਾਹਾਮ ਨੂੰ ਅਤੇ ਉਸਦੀ ਔਲਾਦ ਨਾਲ ਵਾਇਦੇ ਕੀਤੇ। ਪਰਮੇਸ਼ੁਰ ਨੇ ਇਹ ਨਹੀਂ ਆਖਿਆ, “ਅਤੇ ਤੁਹਾਡੀਆਂ ਔਲਾਦਾਂ ਨੂੰ।” ਉਸਦਾ ਅਰਥ ਬਹੁਤ ਸਾਰੇ ਲੋਕ ਹੋ ਸੱਕਦਾ ਹੈ। ਇਸਦੀ ਜਗ਼੍ਹਾ ਪਰਮੇਸ਼ੁਰ ਨੇ ਆਖਿਆ, “ਅਤੇ ਤੁਹਾਡੀ ਔਲਾਦ ਨੂੰ।” ਇਸਦਾ ਅਰਥ ਹੈ ਕੇਵਲ ਇੱਕ ਵਿਅਕਤੀ; ਅਤੇ ਉਹ ਮਸੀਹ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸੇ ਤਰ੍ਹਾਂ ਪਰਮੇਸ਼ਰ ਨੇ ਅਬਰਾਹਾਮ ਅਤੇ ਉਸ ਦੀ ਸੰਤਾਨ ਨਾਲ ਵਾਅਦੇ ਕੀਤੇ । ਪਵਿੱਤਰ-ਗ੍ਰੰਥ ਇਹ ਨਹੀਂ ਕਹਿੰਦਾ, “ਅਤੇ ਤੇਰੀਆਂ ਸੰਤਾਨਾਂ ਨਾਲ” ਜਿਸ ਦਾ ਅਰਥ ਹੈ ਬਹੁਤ ਲੋਕ, ਸਗੋਂ ਪਵਿੱਤਰ-ਗ੍ਰੰਥ ਕਹਿੰਦਾ ਹੈ “ਅਤੇ ਤੇਰੀ ਸੰਤਾਨ,” ਜਿਸ ਦਾ ਅਰਥ ਹੈ, ਇੱਕ ਮਨੁੱਖ ਭਾਵ ਮਸੀਹ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਵਾਇਦੇ ਅਬਰਾਹਾਮ ਅਤੇ ਉਸਦੀ ਸੰਤਾਨ ਨਾਲ ਕੀਤੇ ਗਏ ਸਨ। ਪਵਿੱਤਰ ਸ਼ਾਸਤਰ ਇਹ ਨਹੀਂ ਕਹਿੰਦਾ, “ਅੰਸਾਂ ਨੂੰ,” ਜਿਸਦਾ ਅਰਥ ਬਹੁਤ ਸਾਰੇ ਲੋਕ ਹਨ, ਪਰ ਅਰਥਾਤ “ਤੇਰੀ ਅੰਸ ਨੂੰ,” ਭਾਵ ਇੱਕ ਵਿਅਕਤੀ, ਜੋ ਮਸੀਹ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਹੁਣ ਅਬਰਾਹਾਮ ਅਤੇ ਉਸ ਦੀ ਅੰਸ ਨੂੰ ਬਚਨ ਦਿੱਤੇ ਗਏ ਸਨ। ਉਹ ਨਹੀਂ ਕਹਿੰਦਾ, “ਅੰਸਾਂ ਨੂੰ”, ਜਿਵੇਂ ਬਾਹਲਿਆਂ ਦੇ ਲਈ ਪਰ ਜਿਵੇਂ ਇੱਕ ਦੇ ਲਈ ਕਹਿੰਦਾ ਹੈ ਅਰਥਾਤ “ਤੇਰੀ ਅੰਸ ਨੂੰ”, ਸੋ ਉਹ ਮਸੀਹ ਹੈ
Punjabi ERV
ਪਰਮੇਸ਼ੁਰ ਨੇ ਅਬਰਾਹਾਮ ਨੂੰ ਅਤੇ ਉਸਦੀ ਔਲਾਦ ਨਾਲ ਵਾਦੇ ਕੀਤੇ। ਪਰਮੇਸ਼ੁਰ ਨੇ ਇਹ ਨਹੀਂ ਆਖਿਆ, “ਅਤੇ ਤੁਹਾਡੀਆਂ ਔਲਾਦਾਂ ਨੂੰ।” ਉਸਦਾ ਅਰਥ ਬਹੁਤ ਸਾਰੇ ਲੋਕ ਹੋ ਸਕਦਾ ਹੈ। ਇਸਦੀ ਜਗ਼੍ਹਾ ਪਰਮੇਸ਼ੁਰ ਨੇ ਆਖਿਆ, “ਅਤੇ ਤੁਹਾਡੀ ਔਲਾਦ ਨੂੰ।”ਇਸਦਾ ਅਰਥ ਹੈ ਕੇਵਲ ਇੱਕ ਵਿਅਕਤੀ; ਅਤੇ ਉਹ ਮਸੀਹ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੁਣ ਅਬਰਾਹਾਮ ਅਤੇ ਉਸ ਦੀ ਅੰਸ ਨੂੰ ਵਾਇਦੇ ਦਿੱਤੇ ਗਏ ਸਨ। ਉਹ ਇਹ ਨਹੀਂ ਕਹਿੰਦਾ, “ਅੰਸਾਂ ਨੂੰ”, ਜਿਵੇਂ ਬਾਹਲਿਆਂ ਦੇ ਲਈ ਪਰ ਜਿਵੇਂ ਇੱਕ ਦੇ ਲਈ ਕਹਿੰਦਾ ਹੈ ਅਰਥਾਤ “ਤੇਰੀ ਅੰਸ ਨੂੰ”, ਸੋ ਉਹ ਮਸੀਹ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ہُن ابرہام تے اوہدی نسل نال وعدے کِیتے گئے اوہ ایہہ نئیں آکھدا پئی تیریاں نسلاں نال جِیکن چوکھیاں نیں۔ سگوں تیری نسل نال جیویں اِک نال تے اوہ مسِیح اے۔
Punjabi Standard Bible (Punjabi Standard Bible) 2023
ਹੁਣ ਇਹ ਵਾਇਦੇ ਅਬਰਾਹਾਮ ਅਤੇ ਉਸ ਦੇ ਵੰਸ਼ ਨਾਲ ਕੀਤੇ ਗਏ ਸਨ। ਉਹ ਇਹ ਨਹੀਂ ਕਹਿੰਦਾ, “ਵੰਸ਼ਜਾਂ ਨਾਲ” ਜਿਵੇਂ ਕਿ ਬਹੁਤਿਆਂ ਲਈ, ਸਗੋਂ ਇੱਕ ਲਈ ਕਹਿੰਦਾ ਹੈ, “ਤੇਰੇ ਵੰਸ਼ ਨਾਲ” ਜੋ ਮਸੀਹ ਹੈ।