Galatians 3:17 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਮੇਰਾ ਕਹਿਣ ਦਾ ਭਾਵ ਇਹ ਹੈ ਕਿ; ਜਿਹੜਾ ਕਰਾਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਦਿੱਤਾ ਜੋ ਨੇਮ ਦੇਣ ਤੋਂ ਬਹੁਤ ਸਮਾਂ ਪਹਿਲਾਂ ਕਾਨੂੰਨੀ ਬਣ ਗਿਆ ਸੀ। ਨੇਮ 430 ਵਰ੍ਹੇ ਬਾਦ ਵਿੱਚ ਆਇਆ। ਇਸ ਲਈ ਨੇਮ ‘ਕਰਾਰ’ ਨੂੰ ਰੱਦ ਕਰਨ ਦੇ ਯੋਗ ਨਹੀਂ ਸੀ ਅਤੇ ਨਾ ਹੀ ਪਰਮੇਸ਼ੁਰ ਦੇ ਅਬਰਾਹਾਮ ਨੂੰ ਦਿੱਤੇ ਵਾਇਦੇ ਨੂੰ ਰੱਦ ਕਰਨ ਯੋਗ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੇਰੇ ਕਹਿਣ ਦਾ ਅਰਥ ਇਹ ਹੈ: ਵਿਵਸਥਾ ਜੋ ਚਾਰ ਸੌ ਤੀਹ ਸਾਲ ਬਾਅਦ ਆਈ, ਪਰਮੇਸ਼ਰ ਦੇ ਪਹਿਲਾਂ ਕੀਤੇ ਇਕਰਾਰਨਾਮੇ ਨੂੰ ਤੋੜ ਨਹੀਂ ਸਕਦੀ ਅਤੇ ਨਾ ਉਹਨਾਂ ਦੇ ਵਾਅਦੇ ਨੂੰ ਰੱਦ ਕਰ ਸਕਦੀ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਮੈਂ ਇਹ ਆਖਦਾ ਹਾਂ: ਕਿ ਬਿਵਸਥਾ ਉਸ ਨੇਮ ਨੂੰ ਟਾਲ ਨਹੀਂ ਸਕਦੀ ਜੋ ਪਰਮੇਸ਼ਵਰ ਨੇ ਪਹਿਲਾਂ ਤੋਂ ਚਾਰ ਸੌ ਤੀਹ ਸਾਲਾਂ ਬਾਅਦ ਬੰਨ੍ਹਿਆ ਸੀ, ਤਾਂ ਜੋ ਉਹ ਵਾਇਦਾ ਕਿਤੇ ਵਿਅਰਥ ਹੋ ਜਾਵੇ।
Punjabi Bible 2016 - ਪਵਿੱਤਰ ਬਾਈਬਲ O.V.
ਹੁਣ ਮੈਂ ਇਹ ਆਖਦਾ ਹਾਂ ਭਈ ਉਸ ਨੇਮ ਨੂੰ ਜੋ ਪਰਮੇਸ਼ੁਰ ਨੇ ਅੱਗੇ ਹੀ ਬੰਨ੍ਹਿਆ ਹੈ ਸੋ ਸ਼ਰਾ ਜਿਹੜੀ ਉਸ ਤੋਂ ਚਾਰ ਸੌ ਤੀਹਾਂ ਵਰਿਹਾਂ ਦੇ ਪਿੱਛੋਂ ਆਈ ਉਸ ਨੂੰ ਅਕਾਰਥ ਨਹੀਂ ਕਰਦੀ ਭਈ ਉਹ ਬਚਨ ਅਵਿਰਥਾ ਹੋ ਜਾਵੇ
Punjabi ERV
ਮੇਰਾ ਕਹਿਣ ਦਾ ਭਾਵ ਇਹ ਹੈ ਕਿ; ਜਿਹਡ਼ਾ ਕਰਾਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਦਿੱਤਾ ਜੋ ਨੇਮ ਦੇਣ ਤੋਂ ਬਹੁਤ ਸਮਾਂ ਪਹਿਲਾਂ ਕਾਨੂੰਨੀ ਬਣ ਗਿਆ ਸੀ। ਨੇਮ 430 ਵਰ੍ਹੇ ਬਾਦ ਵਿੱਚ ਆਇਆ। ਇਸ ਲਈ ਨੇਮ ‘ਕਰਾਰ’ ਨੂੰ ਰੱਦ ਕਰਨ ਦੇ ਯੋਗ ਨਹੀਂ ਸੀ ਅਤੇ ਨਾ ਹੀ ਪਰਮੇਸ਼ੁਰ ਦੇ ਅਬਰਾਹਾਮ ਨੂੰ ਦਿੱਤੇ ਵਾਦੇ ਨੂੰ ਰੱਦ ਕਰਨ ਯੋਗ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੁਣ ਮੈਂ ਇਹ ਆਖਦਾ ਹਾਂ ਭਈ ਉਸ ਨੇਮ ਨੂੰ ਜੋ ਪਰਮੇਸ਼ੁਰ ਨੇ ਪਹਿਲਾਂ ਹੀ ਬੰਨ੍ਹਿਆ ਸੀ ਸੋ ਬਿਵਸਥਾ ਜਿਹੜੀ ਉਸ ਤੋਂ ਚਾਰ ਸੌ ਤੀਹ ਸਾਲਾਂ ਦੇ ਪਿੱਛੋਂ ਆਈ ਉਸ ਨੇਮ ਨੂੰ ਨਹੀਂ ਟਾਲ ਸਕਦੀ ਕਿ ਉਹ ਬਚਨ ਵਿਅਰਥ ਹੋ ਜਾਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
میرا ایہہ مطلب اے۔ پئی جیہڑا عہد خُدا پہلاں توں کِیتا سی۔ اوہنوں شریعت چار سَو ترِیہاں ورھیاں پِچھّوں آ کے جُھوٹھا نئیں کر سکدی۔ پئی اوہ وعدہ ایویں جائے۔
Punjabi Standard Bible (Punjabi Standard Bible) 2023
ਹੁਣ ਮੇਰਾ ਕਹਿਣਾ ਇਹ ਹੈ ਕਿ ਜਿਹੜਾ ਨੇਮ ਪਰਮੇਸ਼ਰ ਦੇ ਦੁਆਰਾ ਪਹਿਲਾਂ ਹੀ ਪੱਕਾ ਕਰ ਦਿੱਤਾ ਗਿਆ ਸੀ, ਉਸ ਨੂੰ ਚਾਰ ਸੌ ਤੀਹ ਸਾਲ ਬਾਅਦ ਆਈ ਬਿਵਸਥਾ ਰੱਦ ਨਹੀਂ ਕਰ ਸਕਦੀ ਕਿ ਉਹ ਵਾਇਦਾ ਵਿਅਰਥ ਠਹਿਰੇ।