Galatians 3:18 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਕੀ ਨੇਮ ਦੀ ਪਾਲਣਾ ਕਰਨਾ ਸਾਨੂੰ ਉਹ ਚੀਜ਼ਾਂ ਪ੍ਰਦਾਨ ਕਰ ਸੱਕਦਾ ਹੈ ਜਿਸਦਾ ਪਰਮੇਸ਼ੁਰ ਨੇ ਵਾਇਦਾ ਕੀਤਾ? ਨਹੀਂ! ਜੇ ਅਸੀਂ ਪਾਲਣਾ ਕਰਕੇ ਪ੍ਰਾਪਤ ਕਰ ਸੱਕਦੇ ਹੁੰਦੇ, ਤਾਂ ਉਹ ਪਰਮੇਸ਼ੁਰ ਦਾ ਵਾਇਦਾ ਨਹੀਂ ਜਿਹੜਾ ਸਾਨੂੰ ਉਹ ਚੀਜ਼ਾਂ ਪ੍ਰਦਾਨ ਕਰਦਾ ਹੈ। ਪਰੰਤੂ ਪਰਮੇਸ਼ੁਰ ਨੇ ਆਪਣੀਆਂ ਭਰਪੂਰ ਅਸੀਸਾਂ ਅਬਰਾਹਾਮ ਨੂੰ ਆਪਣੇ ਵਾਇਦੇ ਰਾਹੀਂ ਦਿੱਤੀਆਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿਉਂਕਿ ਜੇਕਰ ਪਰਮੇਸ਼ਰ ਦਾ ਵਿਰਸਾ ਵਿਵਸਥਾ ਉੱਤੇ ਨਿਰਭਰ ਹੈ ਤਾਂ ਫਿਰ ਵਾਅਦੇ ਦੁਆਰਾ ਨਹੀਂ ਹੈ ਪਰ ਪਰਮੇਸ਼ਰ ਨੇ ਅਬਰਾਹਾਮ ਨੂੰ ਇਹ ਵਿਰਸਾ ਵਾਅਦੇ ਦੁਆਰਾ ਦਿੱਤਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਜੇ ਵਿਰਾਸਤ ਬਿਵਸਥਾ ਦੁਆਰਾ ਹੈ, ਤਾਂ ਵਾਅਦੇ ਦੁਆਰਾ ਨਹੀਂ, ਪਰ ਪਰਮੇਸ਼ਵਰ ਨੇ ਆਪਣੀ ਕਿਰਪਾ ਨਾਲ ਅਬਰਾਹਾਮ ਨੂੰ ਇੱਕ ਵਾਇਦੇ ਰਾਹੀਂ ਦਿੱਤਾ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂਕਿ ਜੇ ਅਧਕਾਰ ਸ਼ਰਾ ਤੋਂ ਹੁੰਦਾ ਤਾਂ ਫੇਰ ਬਚਨ ਤੋਂ ਨਹੀਂ, ਪਰੰਤੂ ਪਰਮੇਸ਼ੁਰ ਨੇ ਅਬਰਾਹਾਮ ਲਈ ਉਹ ਨੂੰ ਬਚਨ ਦੇ ਰਾਹੀਂ ਦਾਨ ਕੀਤਾ ਹੈ
Punjabi ERV
ਕੀ ਨੇਮ ਦੀ ਪਾਲਣਾ ਕਰਨਾ ਸਾਨੂੰ ਉਹ ਚੀਜ਼ਾਂ ਪ੍ਰਦਾਨ ਕਰ ਸਕਦਾ ਹੈ ਜਿਸਦਾ ਪਰਮੇਸ਼ੁਰ ਨੇ ਵਾਦਾ ਕੀਤਾ? ਨਹੀਂ। ਜੇ ਅਸੀਂ ਪਾਲਣਾ ਕਰਕੇ ਪ੍ਰਾਪਤ ਕਰ ਸਕਦੇ ਹੁੰਦੇ, ਤਾਂ ਉਹ ਪਰਮੇਸ਼ੁਰ ਦਾ ਵਾਦਾ ਨਹੀਂ ਜਿਹਡ਼ਾ ਸਾਨੂੰ ਉਹ ਚੀਜ਼ਾਂ ਪ੍ਰਦਾਨ ਕਰਦਾ ਹੈ। ਪਰੰਤੂ ਪਰਮੇਸ਼ੁਰ ਨੇ ਆਪਣੀਆਂ ਭਰਪੂਰ ਅਸੀਸਾਂ ਅਬਰਾਹਾਮ ਨੂੰ ਆਪਣੇ ਵਾਦੇ ਰਾਹੀਂ ਦਿੱਤੀਆਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਜੇ ਵਾਰਿਸ ਬਿਵਸਥਾ ਤੋਂ ਹੁੰਦਾ ਤਾਂ ਫੇਰ ਵਾਇਦੇ ਤੋਂ ਨਹੀਂ, ਪਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਵਾਇਦੇ ਦੇ ਰਾਹੀਂ ਦਿੱਤਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو جے وِرثہ شریعت دے سببّوں مِلدی اے۔ فیر وعدے دے سببّوں تے نا ہوئی۔ ابرہام نُوں خُدا وعدے دے سببّوں ای دِتّی۔
Punjabi Standard Bible (Punjabi Standard Bible) 2023
ਕਿਉਂਕਿ ਜੇ ਮਿਰਾਸ ਬਿਵਸਥਾ ਤੋਂ ਹੈ ਤਾਂ ਫਿਰ ਵਾਇਦੇ ਤੋਂ ਨਹੀਂ। ਪਰ ਪਰਮੇਸ਼ਰ ਨੇ ਅਬਰਾਹਾਮ ਨੂੰ ਇਹ ਵਾਇਦੇ ਦੁਆਰਾ ਦਿੱਤੀ ਹੈ।