Galatians 3:21 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਕੀ ਇਸਦਾ ਇਹ ਅਰਥ ਹੈ ਕਿ ਨੇਮ ਪਰਮੇਸ਼ੁਰ ਦੇ ਵਾਇਦਿਆਂ ਦੇ ਬਰੱਖਿਲਾਫ਼ ਹੈ? ਨਹੀਂ। ਜੇਕਰ ਅਜਿਹੀ ਸ਼ਰ੍ਹਾ ਹੁੰਦੀ ਜਿਹੜੀ ਲੋਕਾਂ ਨੂੰ ਜੀਵਨ ਦੇ ਸੱਕਦੀ, ਫ਼ੇਰ ਅਸੀਂ ਬੇਸ਼ੱਕ ਉਸ ਸ਼ਰ੍ਹਾ ਦਾ ਅਨੁਸਰਣ ਕਰਕੇ ਧਰਮੀ ਬਣਾਏ ਜਾਂਦੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤਾਂ ਫਿਰ ਕੀ ਵਿਵਸਥਾ ਪਰਮੇਸ਼ਰ ਦੇ ਵਾਅਦਿਆਂ ਦੇ ਵਿਰੁੱਧ ਹੈ? ਨਹੀਂ, ਕਦੀ ਵੀ ਨਹੀਂ! ਜੇਕਰ ਵਿਵਸਥਾ ਮਨੁੱਖ ਨੂੰ ਜੀਵਨ ਦੇ ਸਕਦੀ ਸੀ ਤਾਂ ਨੇਕੀ ਵਿਵਸਥਾ ਤੋਂ ਪ੍ਰਾਪਤ ਹੁੰਦੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਲਈ, ਕੀ ਬਿਵਸਥਾ, ਪਰਮੇਸ਼ਵਰ ਦੇ ਵਾਅਦਿਆਂ ਦੇ ਵਿਰੁੱਧ ਹੈ? ਬਿਲਕੁਲ ਨਹੀਂ! ਕਿਉਂਕਿ ਜੇ ਅਜਿਹੀ ਬਿਵਸਥਾ ਦਿੱਤੀ ਜਾਂਦੀ ਜੋ ਜੀਵਨ ਦੇ ਸਕਦੀ ਹੁੰਦੀ, ਤਾਂ ਨਿਸ਼ਚਤ ਤੌਰ ਤੇ ਬਿਵਸਥਾ ਦੁਆਰਾ ਧਾਰਮਿਕਤਾ ਆਉਂਦੀ।
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਭਲਾ, ਸ਼ਰਾ ਪਰਮੇਸ਼ੁਰ ਦਿਆਂ ਬਚਨਾਂ ਦੇ ਵਿਰੁੱਧ ਹੈ? ਕਦੇ ਨਹੀਂ ਕਿਉਂਕਿ ਜੇਕਰ ਅਜਿਹੀ ਸ਼ਰਾ ਦਿੱਤੀ ਹੋਈ ਹੁੰਦੀ ਜਿਹੜੀ ਜੀਵਨ ਦੇ ਸੱਕਦੀ ਤਾਂ ਧਰਮ ਸੱਚੀ ਮੁੱਚੀ ਸ਼ਰਾ ਤੋਂ ਪਰਾਪਤ ਹੁੰਦਾ
Punjabi ERV
ਕੀ ਇਸਦਾ ਇਹ ਅਰਥ ਹੈ ਕਿ ਨੇਮ ਪਰਮੇਸ਼ੁਰ ਦੇ ਵਾਦਿਆਂ ਦੇ ਬਰਖਿਲਾਫ਼ ਹੈ? ਨਹੀਂ। ਜੇਕਰ ਅਜਿਹੀ ਸ਼ਰ੍ਹਾ ਹੁੰਦੀ ਜਿਹਡ਼ੀ ਲੋਕਾਂ ਨੂੰ ਜੀਵਨ ਦੇ ਸਕਦੀ, ਫ਼ੇਰ ਅਸੀਂ ਬੇਸ਼ੱਕ ਉਸ ਸ਼ਰ੍ਹਾ ਦਾ ਅਨੁਸਰਣ ਕਰਕੇ ਧਰਮੀ ਬਣਾਏ ਜਾਂਦੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫੇਰ ਭਲਾ, ਬਿਵਸਥਾ ਪਰਮੇਸ਼ੁਰ ਦੇ ਵਾਇਦਿਆਂ ਦੇ ਵਿਰੁੱਧ ਹੈ? ਕਦੇ ਨਹੀਂ ਜੇਕਰ ਅਜਿਹੀ ਬਿਵਸਥਾ ਦਿੱਤੀ ਹੋਈ ਹੁੰਦੀ ਜਿਹੜੀ ਜੀਵਨ ਦੇ ਸਕਦੀ ਤਾਂ ਧਾਰਮਿਕਤਾ ਸੱਚੀ ਮੁੱਚੀ ਬਿਵਸਥਾ ਤੋਂ ਪ੍ਰਾਪਤ ਹੁੰਦਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
مُڑ دسو کِیہ شریعت خُدا دیاں وعدیاں دے اُلٹ اے؟ کدی نئیں! کیوں جو جے کوئی اجیہی شریعت دِتّی جاندی۔ جیہڑی زِندگی دے سکدی۔ تے راست بازی شریعت دے سببّوں ہوندی۔
Punjabi Standard Bible (Punjabi Standard Bible) 2023
ਤਾਂ ਕੀ ਬਿਵਸਥਾ ਪਰਮੇਸ਼ਰ ਦੇ ਵਾਇਦਿਆਂ ਦੇ ਵਿਰੋਧ ਵਿੱਚ ਹੈ? ਕਦੇ ਵੀ ਨਹੀਂ! ਕਿਉਂਕਿ ਜੇ ਅਜਿਹੀ ਬਿਵਸਥਾ ਦਿੱਤੀ ਗਈ ਹੁੰਦੀ ਜਿਹੜੀ ਜੀਵਨ ਦੇ ਸਕਦੀ, ਤਾਂ ਸੱਚਮੁੱਚ ਧਾਰਮਿਕਤਾ ਬਿਵਸਥਾ ਤੋਂ ਹੁੰਦੀ।