Galatians 3:5 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਕੀ ਪਰਮੇਸ਼ੁਰ ਤੁਹਾਨੂੰ ਇਸ ਲਈ ਪਵਿੱਤਰ ਆਤਮਾ ਪ੍ਰਦਾਨ ਕਰਦਾ ਹੈ ਕਿ ਤੁਸੀਂ ਨੇਮ ਉੱਤੇ ਚੱਲਦੇ ਹੋ? ਨਹੀਂ! ਕੀ ਪਰਮੇਸ਼ੁਰ ਤੁਹਾਨੂੰ ਕਰਿਸ਼ਮੇ ਇਸ ਲਈ ਦਿਖਾਉਂਦਾ ਹੈ ਕਿ ਤੁਸੀਂ ਨੇਮ ਉੱਤੇ ਚੱਲਦੇ ਹੋ? ਨਹੀਂ! ਪਰਮੇਸ਼ੁਰ ਤੁਹਾਨੂੰ ਆਪਣਾ ਆਤਮਾ ਇਸ ਲਈ ਪ੍ਰਦਾਨ ਕਰਦਾ ਹੈ ਅਤੇ ਕਰਿਸ਼ਮੇ ਕਰਦਾ ਹੈ ਕਿਉਂਕਿ ਤੁਸੀਂ ਖੁਸ਼ਖਬਰੀ ਨੂੰ ਸੁਣਿਆ ਹੈ ਅਤੇ ਉਸ ਉੱਤੇ ਯਕੀਨ ਕੀਤਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕੀ ਪਰਮੇਸ਼ਰ ਤੁਹਾਨੂੰ ਪਵਿੱਤਰ ਆਤਮਾ ਦਿੰਦੇ ਅਤੇ ਤੁਹਾਡੇ ਵਿੱਚ ਚਮਤਕਾਰ ਕਰਦੇ ਹਨ? ਕੀ ਇਹ ਸਭ ਵਿਵਸਥਾ ਨੂੰ ਪੂਰਾ ਕਰਨ ਨਾਲ ਹੋਇਆ ਹੈ ਜਾਂ ਸ਼ੁਭ ਸਮਾਚਾਰ ਨੂੰ ਸੁਣਨ ਅਤੇ ਉਸ ਵਿੱਚ ਵਿਸ਼ਵਾਸ ਕਰਨ ਨਾਲ?
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਲਈ ਮੈਂ ਫਿਰ ਪੁੱਛਦਾ ਹਾਂ, ਕੀ ਪਰਮੇਸ਼ਵਰ ਨੇ ਤੁਹਾਨੂੰ ਆਪਣਾ ਪਵਿੱਤਰ ਆਤਮਾ ਦਿੱਤਾ ਹੈ ਅਤੇ ਬਿਵਸਥਾ ਦੇ ਕੰਮਾਂ ਦੁਆਰਾ ਤੁਹਾਡੇ ਵਿੱਚ ਚਮਤਕਾਰ ਕਰਦਾ ਹੈ, ਜਾਂ ਤੁਹਾਡੇ ਵਿਸ਼ਵਾਸ ਦੁਆਰਾ ਜੋ ਤੁਸੀਂ ਸੁਣਿਆ ਹੈ?
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਜਿਹੜਾ ਤੁਹਾਨੂੰ ਆਤਮਾ ਦਿੰਦਾ ਅਤੇ ਤੁਹਾਡੇ ਵਿੱਚ ਕਰਾਮਾਤਾਂ ਵਿਖਾਉਂਦਾ ਹੈ ਸੋ ਸ਼ਰਾ ਦੇ ਕੰਮਾਂ ਤੋਂ ਯਾ ਨਿਹਚਾ ਦੇ ਸੁਨੇਹੇ ਤੋਂ ਇਹ ਕਰਦਾ ਹੈ?।।
Punjabi ERV
ਕੀ ਪਰਮੇਸ਼ੁਰ ਤੁਹਾਨੂੰ ਇਸ ਲਈ ਪਵਿੱਤਰ ਆਤਮਾ ਪ੍ਰਦਾਨ ਕਰਦਾ ਹੈ ਕਿ ਤੁਸੀਂ ਨੇਮ ਉੱਤੇ ਚੱਲਦੇ ਹੋ? ਨਹੀਂ। ਕੀ ਪਰਮੇਸ਼ੁਰ ਤੁਹਾਨੂੰ ਕਰਿਸ਼ਮੇ ਇਸ ਲਈ ਦਿਖਾਉਂਦਾ ਹੈ ਕਿ ਤੁਸੀਂ ਨੇਮ ਉੱਤੇ ਚੱਲਦੇ ਹੋ? ਨਹੀਂ। ਪਰਮੇਸ਼ੁਰ ਤੁਹਾਨੂੰ ਆਪਣਾ ਆਤਮਾ ਇਸ ਲਈ ਪ੍ਰਦਾਨ ਕਰਦਾ ਹੈ ਅਤੇ ਕਰਿਸ਼ਮੇ ਕਰਦਾ ਹੈ ਕਿਉਂਕਿ ਤੁਸੀਂ ਖੁਸ਼ਖਬਰੀ ਨੂੰ ਸੁਣਿਆ ਹੈ ਅਤੇ ਉਸ ਉੱਤੇ ਯਕੀਨ ਕੀਤਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫੇਰ ਜਿਹੜਾ ਤੁਹਾਨੂੰ ਪਵਿੱਤਰ ਆਤਮਾ ਦਾ ਦਾਨ ਦਿੰਦਾ ਅਤੇ ਤੁਹਾਡੇ ਵਿੱਚ ਸਮਰੱਥਾ ਦੇ ਕੰਮ ਕਰਦਾ ਹੈ ਸੋ ਬਿਵਸਥਾ ਦੇ ਕੰਮਾਂ ਤੋਂ ਹੈ ਜਾਂ ਵਿਸ਼ਵਾਸ ਦੇ ਸੁਨੇਹੇ ਤੋਂ?।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد جیہڑا تُہانوں رُوح بخشدا اے تے تُہاڈے وِچ کراماتاں وکھاؤندا اے اوہ شریعت دے کمّاں نال اجیہا کر دا اے۔ یا اِیمان دے سنیہے نال؟
Punjabi Standard Bible (Punjabi Standard Bible) 2023
ਇਸ ਲਈ ਉਹ ਜਿਹੜਾ ਤੁਹਾਨੂੰ ਆਤਮਾ ਦਿੰਦਾ ਅਤੇ ਤੁਹਾਡੇ ਵਿਚਕਾਰ ਸਮਰੱਥਾ ਦੇ ਕੰਮ ਕਰਦਾ ਹੈ, ਕੀ ਉਹ ਬਿਵਸਥਾ ਦੇ ਕੰਮਾਂ ਤੋਂ ਇਹ ਕਰਦਾ ਹੈ ਜਾਂ ਤੁਹਾਡੇ ਵਿਸ਼ਵਾਸ ਸਹਿਤ ਸੁਣਨ ਤੋਂ?