Galatians 4:14 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਮੇਰੀ ਬਿਮਾਰੀ ਤੁਹਾਡੇ ਉੱਪਰ ਬੋਝ ਸੀ। ਪਰ ਤੁਸੀਂ ਮੇਰੇ ਬਾਰੇ ਕੋਈ ਨਫ਼ਰਤ ਨਹੀਂ ਦਿਖਾਈ। ਤੁਸੀਂ ਮੈਨੂੰ ਵਾਪਸ ਚੱਲੇ ਜਾਣ ਲਈ ਮਜਬੂਰ ਨਹੀਂ ਕੀਤਾ ਤੁਸੀਂ ਮੇਰੀ ਇਸ ਤਰ੍ਹਾਂ ਆਉ-ਭਗਤ ਕੀਤੀ ਸੀ ਜਿਵੇਂ ਮੈਂ ਪਰਮੇਸ਼ੁਰ ਵੱਲੋਂ ਆਇਆ ਕੋਈ ਦੂਤ ਹੋਵਾਂ। ਤੁਸੀਂ ਮੈਂਨੂੰ ਇਉਂ ਪ੍ਰਵਾਨ ਕੀਤਾ ਜਿਵੇਂ ਮੈਂ ਖੁਦ ਮਸੀਹ ਹੋਵਾਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਸ ਸਮੇਂ ਭਾਵੇਂ ਮੇਰੀ ਸਰੀਰਕ ਹਾਲਤ ਤੁਹਾਡੇ ਲਈ ਪਰੀਖਿਆ ਦਾ ਕਾਰਨ ਬਣ ਗਈ ਸੀ ਪਰ ਤੁਸੀਂ ਤਾਂ ਵੀ ਮੈਨੂੰ ਨਾ ਤਾਂ ਨਫ਼ਰਤ ਕੀਤੀ ਅਤੇ ਨਾ ਹੀ ਮੇਰੇ ਵੱਲੋਂ ਮੂੰਹ ਮੋੜਿਆ । ਸਗੋਂ ਤੁਸੀਂ ਮੇਰਾ ਇਸ ਤਰ੍ਹਾਂ ਸੁਆਗਤ ਕੀਤਾ ਜਿਸ ਤਰ੍ਹਾਂ ਕਿ ਮੈਂ ਪਰਮੇਸ਼ਰ ਦਾ ਸਵਰਗਦੂਤ ਹਾਂ, ਜਾਂ ਆਪ ਮਸੀਹ ਯਿਸੂ ਹਾਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਭਾਵੇਂ ਮੇਰੇ ਸਰੀਰ ਵਿੱਚ ਤੁਹਾਡੇ ਲਈ ਇੱਕ ਅਜ਼ਮਾਇਸ਼ ਸੀ, ਤੁਸੀਂ ਮੇਰੇ ਨਾਲ ਨਫ਼ਰਤ ਜਾਂ ਘਿਣਾਉਣਾ ਵਿਹਾਰ ਨਹੀਂ ਕੀਤਾ। ਇਸਦੀ ਬਜਾਏ, ਤੁਸੀਂ ਮੇਰਾ ਸਵਾਗਤ ਕੀਤਾ ਜਿਵੇਂ ਮੈਂ ਪਰਮੇਸ਼ਵਰ ਦਾ ਇੱਕ ਸਵਰਗਦੂਤ ਹਾਂ, ਜਿਵੇਂ ਕਿ ਮੈਂ ਖੁਦ ਮਸੀਹ ਯਿਸ਼ੂ ਹਾਂ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਜੋ ਮੇਰੇ ਸਰੀਰ ਵਿੱਚ ਤੁਹਾਡੇ ਲਈ ਇੱਕ ਪਰਤਾਵਾ ਸੀ ਉਹ ਨੂੰ ਤੁਸਾਂ ਤੁੱਛ ਨਾ ਜਾਣਿਆ, ਨਾ ਉਸ ਤੋਂ ਸੂਗ ਕੀਤੀ ਪਰ ਮੈਨੂੰ ਪਰਮੇਸ਼ੁਰ ਦੇ ਦੂਤ ਦੀ ਨਿਆਈਂ ਸਗੋਂ ਮਸੀਹ ਯਿਸੂ ਦੀ ਨਿਆਈਂ ਕਬੂਲ ਕੀਤਾ
Punjabi ERV
ਮੇਰੀ ਬਿਮਾਰੀ ਤੁਹਾਡੇ ਉੱਪਰ ਬੋਝ ਸੀ। ਪਰ ਤੁਸੀਂ ਮੇਰੇ ਬਾਰੇ ਕੋਈ ਨਫ਼ਰਤ ਨਹੀਂ ਦਿਖਾਈ। ਤੁਸੀਂ ਮੈਨੂੰ ਵਾਪਸ ਚਲੇ ਜਾਣ ਲਈ ਮਜਬੂਰ ਨਹੀਂ ਕੀਤਾ ਤੁਸੀਂ ਮੇਰੀ ਇਸ ਤਰ੍ਹਾਂ ਆਉ-ਭਗਤ ਕੀਤੀ ਸੀ ਜਿਵੇਂ ਮੈਂ ਪਰਮੇਸ਼ੁਰ ਵੱਲੋਂ ਆਇਆ ਕੋਈ ਦੂਤ ਹੋਵਾਂ। ਤੁਸੀਂ ਮੈਂਨੂੰ ਇਉਂ ਪ੍ਰਵਾਨ ਕੀਤਾ ਜਿਵੇਂ ਮੈਂ ਖੁਦ ਮਸੀਹ ਹੋਵਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹ ਜੋ ਮੇਰੇ ਸਰੀਰ ਵਿੱਚ ਤੁਹਾਡੇ ਲਈ ਇੱਕ ਪਰਤਾਵਾ ਸੀ ਉਹ ਨੂੰ ਤੁਸੀਂ ਤੁਛ ਨਾ ਜਾਣਿਆ, ਨਾ ਉਸ ਤੋਂ ਸੂਗ ਕੀਤੀ ਪਰ ਮੈਨੂੰ ਪਰਮੇਸ਼ੁਰ ਦੇ ਦੂਤ ਦੀ ਤਰ੍ਹਾਂ ਸਗੋਂ ਮਸੀਹ ਯਿਸੂ ਦੀ ਤਰ੍ਹਾਂ ਕਬੂਲ ਕੀਤਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے تُساں میرے جِسم نُوں جِہدے وِچ تُہاڈی ازمایش سی نا ماڑا جانیا نا اوس توں نفرت کِیتی۔ پر خُدا دے فرِشتے سگوں مسِیح یِسُوع وانگر مَینُوں مَن لیا۔
Punjabi Standard Bible (Punjabi Standard Bible) 2023
ਤੁਸੀਂ ਮੇਰੇ ਸਰੀਰ ਦੀ ਇਸ ਦਸ਼ਾ ਨੂੰ ਜੋ ਕਿ ਤੁਹਾਡੇ ਲਈ ਪਰਤਾਵਾ ਸੀ ਤੁੱਛ ਨਹੀਂ ਜਾਣਿਆ ਅਤੇ ਨਾ ਘਿਰਣਾ ਕੀਤੀ, ਸਗੋਂ ਮੈਨੂੰ ਪਰਮੇਸ਼ਰ ਦੇ ਦੂਤ ਵਾਂਗ, ਬਲਕਿ ਮਸੀਹ ਯਿਸੂ ਵਾਂਗ ਸਵੀਕਾਰ ਕੀਤਾ।